ਪਟਿਆਲਾ ‘ਚ ਹੋਇਆ ਪੁਲਿਸ ਮੁਕਾਬਲਾ, ਕਤਲ ਕੇਸ ‘ਚ ਲੋੜੀਂਦੇ ਗੈਂਗਸਟਰ ਨੂੰ ਲੱਗੀ ਗੋਲੀ,ਹਸਪਤਾਲ ਭਰਤੀ

Rajneet Kaur
2 Min Read

ਪਟਿਆਲਾ: ਪੰਜਾਬ ਦੇ ਪਟਿਆਲੇ ਵਿੱਚ ਪੁਲਿਸ ਮੁਕਾਬਲਾ ਹੋਇਆ। ਪਟਿਆਲਾ ਸੀਆਈਏ ਸਟਾਫ ਵਲੋਂ ਇਕ ਗੈਂਗਸਟਰ ਨੂੰ ਮੁਕਾਬਲੇ ਦੌਰਾਨ  ਸੱਜੀ ਲੱਤ ‘ਚ ਗੋਲ਼ੀ ਲੱਗੀ ਹੈ ਤੇ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿਸਦੀ ਪਛਾਣ ਮਲਕੀਤ ਸਿੰਘ ਉਰਫ ਚਿੱਟਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮਲਕੀਤ ਸਿੰਘ ਕਤਲ ਅਤੇ ਇਰਾਦਾ ਕਤਲ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ।

ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ  ਸ਼ੁਰੂਆਤੀ ਜਾਂਚ ਅਨੁਸਾਰ ਉਹ ਇਕੱਲਾ ਹੀ ਜਾ ਰਿਹਾ ਸੀ। ਫਿਰ ਪੁਲਿਸ ਨੇ ਉਸ ਦਾ ਪਿੱਛਾ ਕੀਤਾ। ਜਦੋਂ ਪੁਲਿਸ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਸ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਜਵਾਬੀ ਗੋਲੀਬਾਰੀ ਵਿੱਚ ਉਸਨੂੰ ਗੋਲੀ ਮਾਰ ਦਿੱਤੀ। ਉਸ ਕੋਲੋਂ 32 ਬੋਰ ਦਾ ਪਿਸਤੌਲ ਅਤੇ 6 ਕਾਰਤੂਸ ਵੀ ਬਰਾਮਦ ਹੋਏ ਹਨ। 21 ਸਾਲਾਂ ਮਲਕੀਤ ਕਤਲ ਦੇ 6 ਮਾਮਲਿਆਂ ਵਿੱਚ ਲੋੜੀਂਦਾ ਹੈ।

ਉਨ੍ਹਾਂ ਦਸਿਆ ਕਿ ਮਲਕੀਤ ਸਿੰਘ ਉਰਫ ਚਿੱਟਾ ਖਿਲਾਫ ਕਤਲ, ਇਰਾਦਾ ਕਤਲ, ਲੁੱਟ ਖੋਹ ਆਦਿ ਦੇ ਮਾਮਲੇ ਦਰਜ ਹਨ। ਜੋ ਜੇਲ੍ਹ ਵੀ ਜਾ ਚੁੱਕਿਆ ਹੈ। ਜੇਲ੍ਹ ‘ਚੋਂ ਬਾਹਰ ਆ ਕੇ ਮਲਕੀਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਈ ਮਹੀਨੇ ਵਿੱਚ ਤ੍ਰਿਪੜੀ ਇਲਾਕੇ ਦੇ ਇਕ ਸੈਲੂਨ ਮਾਲਕ ਗੁਰਪ੍ਰੀਤ ਉਰਫ ਮੋਨੂੰ ਦੇ ਕਤਲ ਨੂੰ ਅੰਜਾਮ ਦਿੱਤਾ ਸੀ। ਉਸ ਤੋਂ ਬਾਅਦ ਇਹ ਭਗੌੜਾ ਚੱਲ ਰਿਹਾ ਸੀ। ਐੱਸਐੱਸਪੀ ਅਨੁਸਾਰ ਮਲਕੀਤ ਦੇ ਹੋਰ ਗੈਂਗਸਟਰ ਨਾਲ ਵੀ ਸਬੰਧ ਹੋਣੇ ਪਾਏ ਗਏ ਹਨ। ਮਲਕੀਤ (22) ਖ਼ਿਲਾਫ਼ ਪਟਿਆਲਾ ਦੇ ਥਾਣਾ ਤ੍ਰਿਪੜੀ ਵਿਚ ਇਕ ਕਤਲ, ਇਕ ਇਰਾਦਾ ਕਤਲ ਤੇ 6 ਹੋਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਮਾਮਲੇ ਦਰਜ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment