ਬ੍ਰਿਟੇਨ ਦੇ ਮਹਿਲ ‘ਚ ਹਥਿਆਰ ਲੈ ਕੇ ਦਾਖ਼ਲ ਹੋਇਆ 19 ਸਾਲਾ ਨੌਜਵਾਨ

TeamGlobalPunjab
2 Min Read

ਲੰਦਨ: ਇੰਗਲੈਂਡ ਦੇ ਦੱਖਣ ਪੂਰਬ ਵਿੱਚ ਸਥਿਤ ਬਰਕਸ਼ਾਇਰ ਦੇ ਵਿੰਡਸਰ ਕਾਸਟਲ ਵਿੱਚ ਪ੍ਰਿੰਸ ਚਾਰਲਸ ਅਤੇ ਕੈਮਿਲਾ ਵੀ 95 ਸਾਲਾ ਮਹਾਰਾਣੀ ਨਾਲ ਛੁੱਟੀਆਂ ਮਨਾ ਰਹੇ ਹਨ। ਇਸ ਦੌਰਾਨ ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ 19 ਸਾਲ ਦਾ ਇੱਕ ਨੌਜਵਾਨ ਹਥਿਆਰ ਨਾਲ ਲੈਸ ਹੋ ਕੇ ਮਹਿਲ ਵਿੱਚ ਦਾਖ਼ਲ ਹੋ ਗਿਆ ਸੀ, ਜਿਸ ਨੂੰ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ।

ਬ੍ਰਿਟੇਨ ਵਿੱਚ ਵਧਦੇ ਕਰੋਨਾ ਮਾਮਲਿਆਂ ਦੇਖਦੇ ਹੋਏ ਮਹਾਰਾਣੀ ਨੇ ਨੋਰਫੋਕ ਦੇ ਸੈਂਡਿਘਮ ਅਸਟੇਟ ਵਿੱਚ ਆਪਣਾ ਰਵਾਇਤੀ ਕ੍ਰਿਸਮਸ ਸਮਾਗਮ ਰੱਦ ਕਰ ਦਿੱਤਾ ਸੀ ਤੇ ਉਹ ਇਸੇ ਮਹਿਲ ਵਿੱਚ ਕ੍ਰਿਸਮਸ ਦੀਆਂ ਛੁੱਟੀਆਂ ਮਨਾ ਰਹੇ ਸਨ।

ਥੌਮਸ ਵੈਲੀ ਅਤੇ ਮੈਟਰਪੋਲਿਟਨ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨਾਂ ਨੇ ਮਹਿਲ ਦੀ ਸੁਰੱਖਿਆ ਵਿੱਚ ਸੰਨ ਲੱਗਣ ਨੂੰ ਲੈ ਕੇ ਕਾਰਵਾਈ ਕੀਤੀ ਅਤੇ ਮੁਲਜ਼ਮ ਨੌਜਵਾਨ ਨੂੰ ਸਾਊਥੈਂਪਟਨ ਤੋਂ ਕਾਬੂ ਕਰ ਲਿਆ। ਸ਼ਾਹੀ ਪਰਿਵਾਰ ਦੇ ਮੈਂਬਰਾਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ।

ਥੋਮਸ ਵੈਲੀ ਪੁਲਿਸ ਦੀ ਸੀਨੀਅਰ ਅਧਿਕਾਰੀ ਰੇਬੇਕਾ ਮਿਅਰਸ ਨੇ ਦੱਸਿਆ ਕਿ ਮੈਟਰੋਪੋਲਿਟਨ ਪੁਲਿਸ ਦੀ ਮਦਦ ਨਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਹਥਿਆਰਬੰਦ ਨੌਜਵਾਨ ਨੂੰ ਸੁਰੱਖਿਅਤ ਖੇਤਰ ਵਿੱਚ ਹਥਿਆਰ ਲੈ ਕੇ ਨਜਾਇਜ਼ ਢੰਗ ਨਾਲ ਦਾਖ਼ਲ ਹੋਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਐਸਪੀ ਮਿਅਰਸ ਨੇ ਕਿਹਾ ਕਿ ਜਿਵੇਂ ਹੀ ਹਥਿਆਰਬੰਦ ਨੌਜਵਾਨ ਮਹਿਲਾ ਵਿੱਚ ਦਾਖ਼ਲ ਹੋਇਆ ਤਾਂ ਸੁਰੱਖਿਆ ਕਰਮੀ ਚੌਕਸ ਹੋ ਗਏ ਤੇ ਉਨਾਂ ਨੇ ਕੁਝ ਹੀ ਪਲਾਂ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

- Advertisement -

Share this Article
Leave a comment