ਚੇਨੱਈ: ਅਰਜੁਨ ਪੁਰਸਕਾਰ ਜੇਤੂ ਭਾਰਤ ਦੇ ਸਾਬਕਾ ਟੇਬਲ ਟੈਨਿਸ ਖਿਡਾਰੀ ਵੀ. ਚੰਦਰਸ਼ੇਖਰ ਦਾ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੁੱਧਵਾਰ ਨੂੰ ਕੋਵਿਡ 19 ਕਾਰਨ ਦਿਹਾਂਤ ਹੋਗਿਆ ਹੈ। ਉਹ 64 ਸਾਲਾਂ ਦੇ ਸਨ।
ਚੇਨੱਈ ਵਿੱਚ ਇਨ੍ਹਾਂ ਦਾ ਜਨਮ ਹੋਇਆ ਸੀ ਅਤੇ ਇਹ 1982 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ਵਿਚ ਪਹੁੰਚੇ ਸਨ। ਉਹ ਸਫ਼ਲ ਕੋਚ ਵੀ ਸਨ। ਉਹ ਤਿੰਨ ਵਾਰ ਰਾਸ਼ਟਰੀ ਚੈਂਪੀਅਨ ਵੀ ਰਹੇ। 1984 ਵਿੱਚ ਗੋਡੇ ਦੇ ਅਸਫ਼ਲ ਆਪਰੇਸ਼ਨ ਕਾਰਨ ਉਨ੍ਹਾਂ ਦਾ ਕਰੀਅਰ ਉੱਥੇ ਹੀ ਰੁਕ ਗਿਆ। ਇਸ ਕਾਰਨ ਉਨ੍ਹਾਂ ਦਾ ਚੱਲਣਾ-ਫਿਰਨਾ ਬੰਦ ਹੋ ਗਿਆ। ਉਨ੍ਹਾਂ ਦੀ ਆਵਾਜ਼ ਅਤੇ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ। ਉਨ੍ਹਾਂ ਨੇ ਹਸਪਤਾਲ ਖ਼ਿਲਾਫ਼ ਕਾਨੂੰਨੀ ਲੜਾਈ ਵਿੱਚ ਜਿੱਤ ਹਾਸਲ ਕੀਤੀ। ਉਨ੍ਹਾਂ ਠੀਕ ਹੋਣ ਲਈ ਦੁਬਾਰਾ ਮੁਕਾਬਲਾ ਕੀਤਾ ਅਤੇ ਕੋਚ ਦੇ ਤੌਰ ਤੇ ਖੇਡ ਦੀ ਸੇਵਾ ਕੀਤੀ।