ਪੰਜਾਬੀ ਮੂਲ ਦੇ ਭਲਵਾਨ ਅਰਜਨ ਭੁੱਲਰ ਨੇ ਜਿੱਤਿਆ ਵਿਸ਼ਵ ਖਿਤਾਬ

TeamGlobalPunjab
1 Min Read

ਸਿੰਗਾਪੁਰ: ਕੈਨੇਡਾ ਦੇ ਰਹਿਣ ਵਾਲੇ ਪੰਜਾਬੀ ਗੱਭਰੂ ਅਰਜਨ ਸਿੰਘ ਭੁੱਲਰ ਨੇ ਬੈਂਡਨ ਵੇਰਾ ਨੂੰ ਹਰਾ ਕੇ ਸਿੰਗਾਪੁਰ ਵਨ ਚੈਂਪੀਅਨਸ਼ਿਪ ‘ਚ ਹੈਵੀਵੇਟ ਵਰਲਡ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕਰ ਲਿਆ। 35 ਸਾਲ ਅਰਜਨ ਭੁੱਲਰ ਭਾਰਤੀ ਮੂਲ ਦੇ ਪਹਿਲੇ ਮਿਸ਼ਰਤ ਮਾਰਸ਼ਲ ਆਰਟ ਲੜਾਕੂ ਬਣ ਗਏ ਹਨ। ਇਸ ਜਿੱਤ ਨਾਲ ਅਰਜਨ ਨੇ ਫਿਲਪੀਨਜ਼ ਮੂਲ ਦੇ ਅਮਰੀਕੀ ਵੇਰਾ ਦਾ ਪੰਜ ਸਾਲਾ ਦਾ ਰਿਕਾਰਡ ਤੋੜ ਦਿੱਤਾ।

ਅਰਜਨ ਨੇ 2010 ‘ਚ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਇਸ ਦੇ ਨਾਲ ਹੀ ਉਹ ਸਾਲ 2012 ‘ਚ ਲੰਡਨ ਵਿਖੇ ਕੈਨੇਡਾ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਮੂਲ ਦੇ ਪਹਿਲੇ ਭਲਵਾਨ ਬਣੇ ਸਨ। ਉਨਾਂ ਨੇ 2015 ਵਿੱਚ ਯੂਐਫਸੀ ਕੁਸ਼ਤੀ ਜਿੱਤੀ ਅਤੇ ਅਜਿਹਾ ਕਰਨ ਵਾਲੇ ਉਹ ਭਾਰਤੀ ਮੂਲ ਦੇ ਪਹਿਲੇ ਭਲਵਾਨ ਬਣ ਗਏ।

ਦੱਸਣਯੋਗ ਹੈ ਕਿ ਅਰਜਨ ਸਿੰਘ ਭੁੱਲਰ ਨੇ ਛੋਟੀ ਉਮਰ ਤੋਂ ਹੀ ਕੁਸ਼ਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਉਹ ਲਗਾਤਾਰ ਪੰਜ ਸਾਲ ਕੈਨੇਡੀਅਨ ਰਾਸ਼ਟਰੀ ਟੀਮ ਦਾ ਹਿੱਸਾ ਰਹੇ ਹਨ।

Share this Article
Leave a comment