ਕਿਸਾਨ ਸੰਘਰਸ਼ ’ਚ ਸ਼ਹੀਦ ਹੋਏ ਕਿਸਾਨਾਂ ਲਈ 2 ਜਨਵਰੀ ਤੋਂ ਆਖੰਡ ਪਾਠਾਂ ਦੀ ਸ਼ੁਰੂਆਤ ਕਰੇਗਾ ਅਕਾਲੀ ਦਲ

TeamGlobalPunjab
4 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਉਹ ਸੰਤ ਰਾਮ ਸਿੰਘ ਸੀਂਗੜੀ ਵਾਲਿਆਂ ਅਤੇ 42 ਹੋਰਨਾਂ ਜੋ ਚਲ ਰਹੇ ਕਿਸਾਨ ਸੰਘਰਸ਼ ਖਿਲਾਫ ਸ਼ਹੀਦ ਹੋਏ ਦੀ ਯਾਦ ਵਿਚ 2 ਜਨਵਰੀ ਤੋਂ ਆਖੰਡ ਪਾਠਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਹੋਰ ਹਮ ਖਿਆਲੀ ਪਾਰਟੀਆਂ ਨਾਲ ਰਲ ਕੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਦਬਾਅ ਬਣਾਇਆ ਜਾਵੇਗਾ।

ਇਸ ਬਾਰੇ ਫੈਸਲਾ ਇਥੇ ਪਾਰਟੀ ਦੀ ਕੋਰ ਕਮੇਟੀ ਦੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ।

ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਪਹਿਲਾ ਆਖੰਡ ਪਾਠ ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਬਹਾਦਰਗੜ੍ਹ ਵਿਖੇ 2 ਜਨਵਰੀ ਨੂੰ ਰਖਵਾਇਆ ਜਾਵੇਗਾ ਜਿਸ ਮਗਰੋਂ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ ਤਾਂ ਜੋ ਸਬੰਧਤ ਜ਼ਿਲ੍ਹਿਆਂ ‘ਚ ਸ਼ਹੀਦਾਂ ਲਈ ਸ਼ਰਧਾਂਜਲੀ ਪ੍ਰੋਗਰਾਮ ਕੀਤੇ ਜਾਣਗੇ। ਇਹ ਵੀ ਫੈਸਲਾ ਕੀਤਾ ਗਿਆ ਕਿ ਕਿਸਾਨ ਸੰਘਰਸ਼ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਜਾਵੇ। ਕਮੇਟੀ ਨੇ ਪਾਰਟੀ ਦੇ ਸਾਰੇ ਆਗੂਆਂ ਤੇ ਵਰਕਰਾਂ ਨੁੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਜੋ ਕਿਸਾਨ ਸੰਘਰਸ਼ ਵਿਚ ਰੁਝੇ ਹਨ, ਦੇ ਪਰਿਵਾਰਾਂ ਦੀ ਡਟਵੀਂ ਮਦਦ ਕੀਤੀ ਜਾਵੇ ਅਤੇ ਉਹਨਾਂ ਦੇ ਖੇਤ ਬਿਨਾਂ ਸੰਭਾਲੇ ਨਾ ਰਹਿਣ।

ਇਹ ਵੀ ਫੈਸਲਾ ਕੀਤਾ ਗਿਆ ਕਿ ਪਾਰਟੀ ਦੀ ਸਬ ਕਮੇਟੀ ਜਿਸ ਵਿਚ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਿਕੰਦਰ ਸਿੰਘ ਮਲੂਕਾ ਸ਼ਾਮਲ ਹਨ, ਵੱਲੋਂ ਆਉਂਦੇ ਦਿਨਾਂ ਵਿਚ ਹਮ ਖਿਆਲੀ ਪਾਰਟੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਤਿੰਨ ਖੇਤੀ ਐਕਟ ਰੱਦ ਕਰਨ ਵਾਸਤੇ ਐਨਡੀਏ ਸਰਕਾਰ ’ਤੇ ਦਬਾਅ ਬਣਾਇਆ ਜਾਵੇਗਾ। ਸਬ ਕਮੇਟੀ ਹੋਰ ਪਾਰਟੀਆਂ ਨਾਲ ਇਸ ਬਾਰੇ ਵੀ ਰਾਇ ਮਸ਼ਵਰਾ ਕਰੇਗੀ ਕਿ ਸੰਘੀ ਢਾਂਚਾ ਲਾਗੂ ਹੋਣਾ ਯਕੀਨੀ ਬਣਾਇਆ ਜਾਵੇ, ਜਿਸ ਵਿਚ ਰਾਜਾਂ ਦੀਆਂ ਤਾਕਤਾਂ ਕੇਂਦਰ ਸਰਕਾਰ ਵੱਲੋਂ ਖਤਮ ਨਾ ਕੀਤੀਆਂ ਜਾਣ। ਕਮੇਟੀ ਨੇ ਇਹ ਵੀ ਨੋਟਿਸ ਲਿਆ ਕਿ ਭਾਜਪਾ ਇਸ ਸਬੰਧ ਵਿਚ ਕਾਂਗਰਸ ਦੇ ਨਕਸ਼ੇ ਕਦਮਾਂ ’ਤੇ ਚਲ ਰਹੀ।

- Advertisement -

ਕੋਰ ਕਮੇਟੀ ਮੀਟਿੰਗ ਵਿਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੁੰ ਤਿੰਨ ਐਕਟ ਖਾਰਜ ਕਰਨ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਣ ਤੋਂ ਨਹੀਂ ਭੱਜਣਾ ਚਾਹੀਦਾ। ਉਹਨਾਂ ਕਿਹਾ ਕਿ ਅਜਿਹਾ ਕਰਨਾ ਦੇਸ਼ ਦੇ ਹਿਤ ਵਿਚ ਅਤੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ’ਤੇ ਹਊਮੇ ਤੇ ਹੰਕਾਰ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ। ਉਹਨਾਂ ਕਿਹਾ ਕਿ ਸੰਸਦ ਦੇ ਸਰਦ ਰੁੱਤ ਇਜਲਾਸ ਨੁੰ ਰੱਦ ਕਰਨ ਨੇ ਪਹਿਲਾਂ ਹੀ ਗਲਤ ਸੰਦੇਸ਼ ਦਿੱਤਾ ਕਿ ਕੇਂਦਰ ਸਰਕਾਰ ਪਿਛਲੇ ਸੈਸ਼ਨ ਵਿਚ ਜਬਰੀ ਮੜੇ ਤਿੰਨ ਐਕਟਾਂ ’ਤੇ ਚਰਚਾ ਕਰਨ ਤੋਂ ਭੱਜ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਸਾਰੀਆਂ ਸ਼ਿਕਾਇਤਾਂ ਦੁਰ ਕਰਨ ਵਾਸਤੇ ਐਮਰਜੰਸੀ ਸੈਸ਼ਨ ਸੱਦਣਾ ਚਾਹੀਦਾ ਹੈ।

ਇਸ ਦੌਰਾਨ ਕੋਰ ਕਮੇਟੀ ਨੇ ਇਹ ਵੀ ਸੰਕਲਪ ਲਿਆ ਕਿ ਪੰਜਾਬ ਦੇ ਭਵਿੱਖ ਲਈ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸਨੇ ਸੰਕਲਪ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਇਸ ਬੁਨਿਆਦੀ ਸਿਧਾਂਤ ਨੁੰ ਕਦੇ ਵੀ ਖੋਰਾ ਨਹੀਂ ਲੱਗਣ ਦੇਵੇਗਾ ਅਤੇ ਇਹ ਪੰਜਾਬ ਵਿਚ ਸਮਾਜ ਦੇ ਵੱਖ -ਵੱਖ ਵਰਗਾਂ ਵਿਚ ਹਰ ਹੀਲੇ ਸ਼ਾਂਤੀ ਬਣਾਈ ਰੱਖਣਾ ਯਕੀਨੀ ਬਣਾਉਣ ਲਈ ਕੰਮ ਕਰੇਗਾ।

ਕੋਰ ਕਮੇਟੀ ਨੇ ਕੇਂਦਰ ਸਰਕਾਰ ਦੀ ਆੜਤੀਆਂ ਪ੍ਰਤੀ ਬਦਲਾਖੋਰੀ ਵਾਲੀ ਕਾਰਵਾਈਆਂ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਪੰਜਾਬ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ’ਤੇ ਕੇਂਦਰੀ ਏਜੰਸੀਆਂ ਦੀ ਇਹ ਛਾਪੇਮਾਰੀ ਲੋਕਤੰਤਰੀ ਢਾਂਚੇ ਵਿਚ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਪਾਰਟੀ ਨੇ ਆੜਤੀਆਂ ਭਾਈਚਾਰੇ ਨੁੰ ਵਿਸ਼ਵਾਸ ਦੁਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਡਟ ਕੇ ਖੜਾ ਅਤੇ ਕਿਸੇ ਵੀ ਤਰੀਕੇ ਉਹਨਾਂ ਨੂੰ ਨਿਸ਼ਾਨਾ ਨਹੀਂ ਬਣਾਉਣ ਦੇਵੇਗਾ।ਕਮੇਟੀ ਨੇ ਇਹ ਵੀ ਐਲਾਨ ਕੀਤਾ ਕਿ ਪਾਰਟੀ ਆਉਂਦੀਆਂ ਨਗਰ ਨਿਗਮ ਤੇ ਮਿਉਂਸਪਲ ਕਮੇਟੀ ਦੀਆਂ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਲੜੇਗੀ। ਇਸਨੇ ਇਹ ਵੀ ਫੈਸਲਾ ਕੀਤਾ ਕਿ ਪਾਰਟੀ ਦੇ ਆਬਜ਼ਰਵਰ 5 ਜਨਵਰੀ ਤੱਕ ਪਾਰਟੀ ਦੇ ਉਮੀਦਵਾਰ ਤੈਅ ਕਰ ਦੇਣਗੇ।

Share this Article
Leave a comment