PUBG ਗੇਮ ‘ਚ ਲੜਕੇ ਨੇ ਦਾਦੇ ਦੇ ਪੈਨਸ਼ਨ ਖਾਤੇ ‘ਚੋਂ ਉਡਾ ਦਿੱਤੇ 2.34 ਲੱਖ ਰੁਪਏ

TeamGlobalPunjab
1 Min Read

ਨਵੀਂ ਦਿੱਲੀ: ਇੱਥੋਂ ਬੱਚੇ ਦਾ PUBG ਖੇਡਣਾ ਪਰਿਵਾਰ ਨੂੰ ਕਾਫੀ ਭਾਰੀ ਪੈ ਗਿਆ। ਇਸ ਨਾਬਾਲਗ ਬੱਚੇ ਨੇ PUBG ਵਿੱਚ ਲੱਖਾਂ ਰੁਪਏ ਉਡਾ ਦਿੱਤੇ, ਪਰ ਪਰਿਵਾਰ ਨੂੰ ਜ਼ਰਾ ਵੀ ਭਿਣਕ ਨਹੀਂ ਲੱਗੀ।

15 ਸਾਲਾ ਲੜਕੇ ਨੂੰ PUBG ਗੇਮ ਖੇਡਣ ਦਾ ਅਜਿਹਾ ਚਸਕਾ ਲੱਗਿਆ ਕਿ ਉਸ ਨੇ ਦਾਦੇ ਦੇ ਪੈਨਸ਼ਨ ਖਾਤੇ ‘ਚੋਂ 2.34 ਲੱਖ ਰੁਪਏ ਖਰਚ ਕਰ ਦਿੱਤੇ। ਇੰਨੀ ਵੱਡੀ ਰਕਮ ਅਚਾਨਕ ਗਾਇਬ ਹੋਣ ‘ਤੇ ਬਜ਼ੁਰਗ ਨੇ ਅਗਸਤ ਵਿੱਚ ਤਿਮਾਰਪੁਰ ਥਾਣੇ ਅੰਦਰ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਰਕਮ ਸ਼ਿਕਾਇਤਕਰਤਾ ਦੇ ਪੋਤੇ ਨੇ PUBG ਗੇਮ ਖੇਡਣ ਦੇ ਚੱਕਰ ਵਿੱਚ ਖਰਚ ਕਰ ਦਿੱਤੀ ਹੈ।

ਪਬਜੀ ਗੇਮ ਦਾ ਅਸਰ ਬੱਚਿਆਂ ਦੀ ਮਾਨਸਿਕਤਾ ‘ਤੇ ਕਾਫੀ ਪੈ ਰਿਹਾ ਹੈ ਹਾਲਾਂਕਿ ਭਾਰਤ ਸਰਕਾਰ ਵੱਲੋਂ ਇਸ ਐਪਲੀਕੇਸ਼ਨ ਨੂੰ ਬੈਨ ਕਰ ਦਿੱਤਾ ਗਿਆ ਹੈ। ਪਬਜੀ ਗੇਮ ਪਲੇਅ ਸਟੋਰ ਤੋਂ ਰਿਮੂਵ ਵੀ ਕਰ ਦਿੱਤੀ ਗਈ ਹੈ।

- Advertisement -

Share this Article
Leave a comment