Breaking News

ਹੈਰਾਨੀਜਨਕ : ਮਹਿਲਾ ਨੇ ਆਪਣੇ ਪ੍ਰੇਮੀ ਨੂੰ ਕਿਸੇ ਹੋਰ ਔਰਤ ਨਾਲ ਹੋਣ ਦਾ ਸ਼ੱਕ ਜਤਾਉਂਦਿਆਂ ਜਲਾਇਆ ਪ੍ਰੇਮੀ ਦਾ ਘਰ

ਨਿਊਜ ਡੈਸਕ : ਪ੍ਰੇਮੀ ਅਤੇ ਪ੍ਰੇਮੀਕਾ ਦੇ ਰਿਸ਼ਤੇ ਵਿੱਚ ਈਰਖਾ ਅਤੇ ਅਸੁਰੱਖਿਆ ਦੀ ਭਾਵਨਾ ਹੋਣਾ ਆਮ ਗੱਲ ਹੈ ਪਰ ਕਈ ਵਾਰ ਇਹ ਈਰਖਾ ਇੰਨੀ ਵੱਧ ਜਾਂਦੀ ਹੈ ਕਿ ਕਿਸੇ ਦਾ ਘਰ ਵੀ ਸਾੜ ਦਿੰਦੀ ਹੈ। ਅਜਿਹੀ ਹੀ ਇੱਕ ਘਟਨਾ ਅਮਰੀਕਾ ਵਿੱਚ ਵਾਪਰੀ ਹੈ। ਟੈਕਸਾਸ ਵਿੱਚ ਬੇਕਸਰ ਕਾਉਂਟੀ ਸ਼ੈਰਿਫ ਦੀ ਪੁਲਿਸ ਨੇ ਇੱਕ ਔਰਤ ਨੂੰ ਆਪਣੇ ਬੁਆਏਫ੍ਰੈਂਡ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ 23 ਸਾਲਾ ਸਿਨਾਡਾ ਮੈਰੀ ਸੋਟੋ ਨੇ ਦੁਪਹਿਰ 2 ਵਜੇ ਤੋਂ ਪਹਿਲਾਂ ਆਪਣੇ ਬੁਆਏਫ੍ਰੈਂਡ ਦੇ ਘਰ ਵਿਚ ਦਾਖਲ ਹੋ ਕੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਉਸ ਨੂੰ ਅੱਗ ਲਾਉਣ ਤੋਂ ਪਹਿਲਾਂ ਉਸ ਨੇ ਆਪਣੇ ਪ੍ਰੇਮੀ ਦੇ ਘਰੋਂ ਕਈ ਕੀਮਤੀ ਸਾਮਾਨ ਵੀ ਚੋਰੀ ਕਰ ਲਿਆ ਸੀ।

ਪੁਲਿਸ ਨੇ ਫੇਸਬੁੱਕ ‘ਤੇ ਪੋਸਟ ਕੀਤੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ, “ਸੋਟੋ ਨੂੰ ਚੋਰੀ ਅਤੇ ਅੱਗਜ਼ਨੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।” ਪੁਲਿਸ ਨੇ ਕਿਹਾ, “ਸੋਟੋ ਨੇ ਆਪਣੇ ਬੁਆਏਫ੍ਰੈਂਡ ਨੂੰ  ਕਾਲ ਕੀਤੀ ਸੀ ਜਿਹੜੀ ਕਿ ਕਿਸੇ  ਔਰਤ ਨੇ ਕਾਲ ਚੁੱਕਿਆ।ਇਹ ਸੋਟੋ ਨੂੰ ਪਸੰਦ ਨਹੀਂ ਆਇਆ, ਉਹ ਗੁੱਸੇ ਵਿੱਚ ਆ ਗਈ। ਹਾਲਾਂਕਿ, ਔਰਤ ਬੁਆਏਫ੍ਰੈਂਡ ਦੀ ਰਿਸ਼ਤੇਦਾਰ ਨਿਕਲੀ।”

ਪੁਲਸ ਨੇ ਕਿਹਾ, ‘ਬੁਆਏਫ੍ਰੈਂਡ ਦੇ ਫੋਨ ‘ਤੇ ਇਕ ਹੋਰ ਔਰਤ ਦੀ ਆਵਾਜ਼ ਸੁਣ ਕੇ ਸੋਟੋ ਨੂੰ ਗੁੱਸਾ ਆ ਗਿਆ। ਉਸ ਨੇ ਬੁਆਏਫ੍ਰੈਂਡ ਦੇ ਲਿਵਿੰਗ ਰੂਮ ਵਿਚ ਸੋਫੇ ਨੂੰ ਅੱਗ ਲਗਾ ਦਿੱਤੀ ਅਤੇ ਜਲਦੀ ਹੀ ਅੱਗ ਪੂਰੇ ਘਰ ਵਿਚ ਫੈਲ ਗਈ। ਜਦੋਂ ਘਰ ਨੂੰ ਅੱਗ ਲੱਗੀ ਤਾਂ ਵੀਡੀਓ ਰਿਕਾਰਡ ਕੀਤੀ ਗਈ ਅਤੇ ਦਿਖਾਇਆ ਗਿਆ ਕਿ ਉਸ ਨੇ ਸੋਫੇ ਨੂੰ ਅੱਗ ਲਗਾ ਦਿੱਤੀ ਸੀ ਜੋ ਕਿ ਫੈਲ ਗਈ। ਅੱਗ ਲੱਗਣ ਕਾਰਨ ਘਰ ਵਿੱਚ ਪਿਆ 50 ਹਜ਼ਾਰ ਅਮਰੀਕੀ ਡਾਲਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।

 

Check Also

Cosmetic Treatment : ਜੇਕਰ ਤੁਸੀਂ ਵੀ ਲੈ ਰਹੋ ਹੋਂ ਫੇਸ਼ੀਅਲ ਫਿਲਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਨਿਊਜ ਡੈਸਕ : ਕਾਸਮੈਟਿਕ ਇਲਾਜ ਸੁੰਦਰਤਾ ਨੂੰ ਵਧਾਉਣ ਅਤੇ ਉਮਰ ਦੀ ਦਿੱਖ ਨੂੰ ਘਟਾਉਣ ਦੇ …

Leave a Reply

Your email address will not be published. Required fields are marked *