ਆਹ ਇੱਕ ਹੋਰ ਸਰਕਾਰੀ ਮਹਿਕਮੇਂ ਦਾ ਪੈ ਗਿਆ ਰੌਲਾ, ‘ਆਪ’ਕੱਢ ਲਿਆਈ ਕਰੋੜਾਂ ਰੁਪਏ ਦਾ ਘਪਲਾ, ਕੈਪਟਨ ਨੂੰ ਸਿੱਧੀ ਦੇ ਤੀ ਧਮਕੀ, ਅਫਸਰਾਂ ਨੂੰ ਬਚਾਓ ਨਾ, ਨਹੀਂ ਤਾਂ ਤੁਸੀਂ ਵੀ ਆ ਜਾਓਗੇ ਲਪੇਟੇ ‘ਚ  

TeamGlobalPunjab
2 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾਂ ਨੇ ਪੰਜਾਬ ਸਮਾਲ ਸਕੇਲ ਇੰਡਸਟੀਅਲ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐਸਆਈਈਸੀ) ‘ਚ ਪਲਾਟਾਂ ਦੇ ਵੱਡੇ ਘਪਲੇ ਹੋਣ ਦਾ ਦਾਅਵਾ ਕੀਤਾ ਹੈ ਤੇ ਦੋਸ਼ ਲਾਇਆ ਹੈ ਕਿ ਇਹ ਘਪਲੇ ਅੰਦਰੋ ਅੰਦਰੀ ਕੈਪਟਨ ਸਰਕਾਰ ਨੇ ਹੀ ਕਰਵਾਏ ਹਨ। ਹਰਪਾਲ ਚੀਮਾਂ ਨੇ ਇਸ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ। ਚੀਮਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਸੀਬੀਆਈ ਤੋਂ ਇਹ ਜਾਂਚ ਇੱਕ ਮਹੀਨੇ ਦੇ ਅੰਦਰ-ਅੰਦਰ ਨਾ ਕਰਵਾਈ ਗਈ ਤਾਂ ਉਹ ਹਾਈ ਕੋਰਟ ਦੀ ਸ਼ਰਨ ਲੈਣ ਲਈ ਮਜ਼ਬੂਰ ਹੋ ਜਾਣਗੇ। ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਮਾਂ ਨੇ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਜਾਂਚ ਦੀ ਰਿਪੋਰਟ ਵੀ ਮੀਡੀਆ ਅੱਗੇ ਪੇਸ਼ ਕੀਤੀ।

ਮਿਲੀ ਜਾਣਕਾਰੀ ਅਨੁਸਾਰ ਇਹ ਜਾਂਚ ਕੈਪਟਨ ਸਰਕਾਰ ਵੱਲੋਂ 4 ਅਪ੍ਰੈਲ 2018 ਨੂੰ ਵਿਜੀਲੈਂਸ ਬਿਊਰੋ ਨੂੰ ਸੌਂਪੀ ਗਈ ਸੀ ਤੇ ਬਿਊਰੋ ਵੱਲੋਂ ਜਨਵਰੀ 2019 ਤੱਕ ਇਹ ਜਾਂਚ ਪੂਰੀ ਕਰਕੇ ਰਿਪੋਰਟ ਸਰਕਾਰ ਦੇ ਹਵਾਲੇ ਕਰ ਦਿੱਤੀ ਗਈ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪਾਲ ਚੀਮਾਂ ਨੇ ਦਾਅਵਾ ਕੀਤਾ ਕਿ ਵਿਜੀਲੈਂਸ ਬਿਊਰੋ ਵੱਲੋਂ ਬਣਾਈ ਗਈ ਜਾਂਚ ਰਿਪੋਰਟ ਵਿੱਚ ਪੀਐਸਆਈਈਸੀ ਦੇ ਡੇਢ ਦਰਜ਼ਨ ਦੇ ਕਰੀਬ ਉੱਚ ਅਧਿਕਾਰੀਆਂ ਤੇ ਕਈ ਹੋਰ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਚੀਮਾਂ ਅਨੁਸਾਰ ਰਿਪੋਰਟ ਵਿੱਚ ਮੁਲਜ਼ਮ ਬਣਾਏ ਗਏ ਲਗਭਗ ਸਾਰੇ ਹੀ ਵਿਅਕਤੀ ਪੀਐਸਆਈਈਸੀ ਦੇ ਉੱਚ ਅਧਿਕਾਰੀਆਂ ਦੇ ਨਜਦੀਕੀ ਜਾਣਕਾਰ, ਰਿਸ਼ਤੇਦਾਰ ਜਾਂ ਫਿਰ ਪਰਿਵਾਰਕ ਮੈਂਬਰ ਹਨ ਜਿਨ੍ਹਾਂ ਨੂੰ ਇਹ ਵੱਡੇ ਅਧਿਕਾਰੀ ਵੱਖ ਵੱਖ ਕੋਟਿਆਂ-ਕੈਟਾਗਿਰੀਆਂ ‘ਚ ਰਿਉੜੀਆਂ ਵਾਂਗ ਪਲਾਟ ਵੰਡਦੇ ਰਹੇ ਤੇ ਸਰਕਾਰਾਂ ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾਂਦਾ ਰਿਹਾ।

Share this Article
Leave a comment