ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ‘ਤੇ ਆਪਣੀ ਪਤਨੀ ਅਤੇ ਬੱਚਿਆਂ ਦੀ ਕੁੱਟਮਾਰ ਕਰਨ ਦਾ ਮਾਮਲਾ ਆਇਆ ਸਾਹਮਣੇ

TeamGlobalPunjab
2 Min Read

ਜਲੰਧਰ:  ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ‘ਤੇ ਆਪਣੀ ਪਤਨੀ ਅਤੇ ਬੱਚਿਆਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੰਨ੍ਹਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਦਿਉਲ ਨਗਰ ‘ਚ ਗਾਇਕ ਦੇ ਘਰ ਦੇ ਬਾਹਰ ਕਰੀਬ ਦੋ ਘੰਟੇ ਤਕ ਹੰਗਾਮਾ ਹੋਇਆ, ਜਿਸ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਭਗਵੰਤ ਸਿੰਘ ਭੁੱਲਰ ਮੌਕੇ ‘ਤੇ ਪਹੁੰਚੇ। ਲਹਿੰਬਰ ਹੁਸੈਨਪੁਰੀ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਸ ਦੀ ਸਾਲੀ ਦੀਆਂ ਗੱਲਾਂ ‘ਚ ਆ ਕੇ ਪਤਨੀ ਝਗੜਾ ਕਰ ਰਹੀ ਹੈ। ਸੋਮਵਾਰ ਨੂੰ ਸਾਰਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ।  ਇਸ ਦੌਰਾਨ ਲਹਿੰਬਰ ਦੇ ਪਰਿਵਾਰ ਵਾਲੇ ਬੇਹੋਸ਼ ਵੀ ਹੋ ਗਏ, ਜਿਨ੍ਹਾਂ ਨੂੰ ਲੋਕਾਂ ਨੇ ਸੰਭਾਲਿਆ।

ਥਾਣਾ ਇੰਚਾਰਜ ਭੁੱਲਰ ਨੇ  ਕਿਹਾ ਕਿ   ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ  ਨੂੰ ਦਿੱਤੀ ਸ਼ਿਕਾਇਤ ‘ਚ ਗਾਇਕ ਲਹਿੰਬਰ ਹੁਸੈਨਪੁਰੀ ਦੀ ਸਾਲੀ ਰਜਨੀ ਨੇ ਦੱਸਿਆ ਕਿ ਉਸ ਦਾ ਘਰ ਵੀ ਲਹਿੰਬਰ ਦੇ ਘਰ ਦੇ ਸਾਹਮਣੇ ਹੀ ਹੈ। ਉਸ ਨੇ ਦੱਸਿਆ ਕਿ ਘਰ ‘ਚ ਕਿਰਾਏਦਾਰ ਰੱਖਣੇ ਸਨ, ਜਿਸ ਲਈ ਕੁਝ ਲੋਕਾਂ ਨੂੰ ਕਿਹਾ ਗਿਆ ਸੀ। ਸੋਮਵਾਰ ਸ਼ਾਮ ਨੂੰ ਕਿਰਾਏਦਾਰ ਘਰ ਵੇਖਣ ਲਈ ਆਏ ਤਾਂ ਲਹਿੰਬਰ ਨੇ ਉਨ੍ਹਾਂ ‘ਤੇ ਦੋਸ਼ ਲਾਇਆ ਕਿ ਉਹ ਗ਼ਲਤ ਆਦਮੀ ਲੈ ਕੇ ਘਰ ਆ ਗਈ ਹੈ। ਉਸ ਨੇ ਦੋਸ਼ ਲਾਇਆ ਕਿ ਲਹਿੰਬਰ ਆਪਣੇ ਸਾਥੀਆਂ ਨੂੰ ਲੈ ਕੇ ਆਇਆ ਅਤੇ ਪਿਸਤੌਲ ਅਤੇ ਹਥਿਆਰ ਲਹਿਰਾਏ ਤੇ ਸਾਰਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ। ਦੋਸ਼ ਸੀ ਕਿ ਲਹਿੰਬਰ ਨੇ ਆਪਣੀ ਪਤਨੀ, ਸਾਲੀ, ਬੱਚਿਆਂ ਅਤੇ ਦੂਜੇ ਸ਼ਹਿਰ ਤੋਂ ਇਲਾਜ ਕਰਵਾਉਣ ਲਈ ਆਈ ਸਾਲੀ ਨੂੰ ਵੀ ਕੁੱਟਿਆ।

- Advertisement -

Share this Article
Leave a comment