ਚੰਡੀਗੜ੍ਹ ਦੀ 94 ਸਾਲਾ ਬੇਬੇ ਨੇ ਕੀਤੀ ਬਿਜ਼ਨਸ ਦੀ ਸ਼ੁਰੂਆਤ, ਆਨੰਦ ਮਹਿੰਦਰਾ ਨੇ ਵੀਡੀਓ ਸਾਂਝੀ ਕਰ ਕੀਤੀ ਤਰੀਫ

TeamGlobalPunjab
2 Min Read

ਨਿਊਜ਼ ਡੈਸਕ: ਮਹਿੰਦਰਾ ਕੰਪਨੀ ਦੇ ਐਗਜ਼ੀਕਿਊਟਿਵ ਚੇਅਰਮੈਨ ਆਨੰਦ ਮਹਿੰਦਰਾ ਹਮੇਸ਼ਾ ਸੋਸ਼ਲ ਮੀਡੀਆ ‘ਤੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਆਨੰਦ ਮਹਿੰਦਰਾ ਅਕਸਰ ਆਪਣੇ ਟਵੀਟਰ ਹੈਂਡਲ ‘ਤੇ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੀ ਕਿੱਸੇ-ਕਹਾਣੀਆਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਇੱਕ ਵਾਰ ਫਿਰ ਆਨੰਦ ਮਹਿੰਦਰਾ ਨੇ 94 ਸਾਲਾ ਮਹਿਲਾ ਦੀ ਵੀਡੀਓ ਸਾਂਝਾ ਕਰਦੇ ਹੋਏ ਉਨ੍ਹਾਂ ਨੂੰ Entrepreneur Of The Year ਦੱਸਿਆ ਹੈ। ਦੱਸ ਦਈਏ ਕਿ ਇਸ ਬਜ਼ੁਰਗ ਮਹਿਲਾ ਨੇ ਉਮਰ ਦੇ ਇਸ ਪੜਾਅ ‘ਤੇ ਆਉਣ ਦੇ ਬਾਵਜੂਦ ਇੱਕ ਨਵੇਂ ਬਿਜ਼ਨਸ ਦੀ ਸ਼ੁਰੂਆਤ ਕੀਤੀ ਹੈ।

94 ਸਾਲ ਦੀ ਇਸ ਮਹਿਲਾ ਦੀ ਵੀਡੀਓ ਡਾਕਟਰ ਮਧੂ ਟੈਕਚੰਦਾਨੀ ਨਾਮ ਦੇ ਇੱਕ ਟਵਿਟਰ ਯੂਜ਼ਰ ਨੇ ਆਨੰਦ ਮਹਿੰਦਰਾ ਨੂੰ ਟੈਗ ਕਰਦੇ ਹੋਏ ਸਾਂਝਾ ਕੀਤਾ ਹੈ। ਇਸ ਮਹਿਲਾ ਦਾ ਨਾਮ ਹਰਭਜਨ ਕੌਰ ਹੈ ਜੋ ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਹਰਭਜਨ ਕੌਰ ਆਪਣੇ ਘਰ ਤੋਂ ਹੀ ਪੇਸ਼ਾਵਰ ਦੇ ਤੌਰ ‘ਤੇ ਬੇਸਨ ਦੀ ਬਰਫੀ ਬਣਾਉਣ ਦਾ ਕੰਮ ਕਰਦੀ ਹੈ। ਹਰਭਜਨ ਨੇ ਆਪਣੀ ਧੀ ਨੂੰ ਦੱਸਿਆ ਕਿ ਉਹ ਖੁਦ ਪੈਸੇ ਕਮਾਉਣਾ ਚਾਹੁੰਦੀ ਹੈ ਅਤੇ 4 ਸਾਲ ਪਹਿਲਾਂ ਇਸ ਕੰਮ ਦੀ ਸ਼ੁਰੂਆਤ ਕੀਤੀ। ਡਾਕਟਰ ਮਧੂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਇੱਥੇ ਇੱਕ ਕਹਾਣੀ ਹੈ ਜੋ ਤੁਹਾਨੂੰ ਪ੍ਰੇਰਿਤ ਕਰੇਗੀ।

ਜਿਸ ‘ਤੇ ਆਨੰਦ ਮਹਿੰਦਰਾ ਨੇ ਤੁਰੰਤ ਰਿਪਲਾਈ ਕੀਤਾ ਅਤੇ ਲਿਖਿਆ ਕਿ ਜਦੋਂ ਤੁਸੀ ਸਟਾਰਟ-ਅਪ ਸ਼ਬਦ ਸੁਣਦੇ ਹੋ, ਤਾਂ ਇਹ ਸਿਲਿਕਨ ਵੈਲੀ ਜਾਂ ਬੈਂਗਲੁਰੁ ਦੇ ਲੋਕਾਂ ਦੀ ਯਾਦ ਦਵਾਉਂਦਾ ਹੈ, ਜੋ ਆਪਣੇ ਕੰਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਇਸ ਵਿੱਚ ਇੱਕ 94 ਸਾਲਾ ਮਹਿਲਾ ਨੂੰ ਵੀ ਸ਼ਾਮਿਲ ਕਰੋ, ਜੋ ਇਹ ਨਹੀਂ ਸੋਚਦੀ ਕਿ ਹੁਣ ਕੁੱਝ ਨਵਾਂ ਸ਼ੁਰੂ ਕਰਨ ਲਈ ਬਹੁਤ ਦੇਰ ਹੋ ਚੁੱਕੀ ਹੈ। ਇੰਨਾ ਹੀ ਨਹੀਂ ਆਨੰਦ ਮਹਿੰਦਰਾ ਨੇ ਕਿਹਾ ਕਿ ਇਹ ਮੇਰੇ ਲਈ Entrepreneur Of The Year ਹੈ।

Share this Article
Leave a comment