ਅਮਰੀਕਾ : ਫਲੋਰਿਡਾ ਸੂਬੇ ਵਿਚ ਸੜਕ ਪਾਰ ਕਰਦਿਆਂ ਇਕ ਭਾਰਤੀ ਮੂਲ ਦਾ 32 ਸਾਲਾ ਨੌਜੁਆਨ ਦੀ ਕਾਰ ਦੀ ਲਪੇਟ ਚ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਮਰਿਅੱਪਨ ਸੁਬਰਾਮਣੀਅਨ ਨੇ ਐੱਚ.ਸੀ.ਐੱਲ. ਟੈਕਨੋਲੋਜੀਜ਼ ਦੇ ਨਾਲ ਟੈਸਟ ਲੀਡ ਵਜੋਂ ਕੰਮ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਕਾਰ ਨੇ ਉਸਨੂੰ ਟੱਕਰ ਮਾਰੀ ਸੀ ਉਸ ਕਾਰ ਨੇ ਲਾਲ ਬੱਤੀ ਦੀ ੳਲੰਘਣਾ ਕੀਤੀ ਸੀ।
ਮਰਿਅੱਪਨ ਦੀ ਪਤਨੀ ਅਤੇ ਉਸਦਾ 4 ਸਾਲਾ ਬੇਟਾ ਭਾਰਤ ‘ਚ ਰਹਿ ਰਹੇ ਹਨ। ਉਹ ਹਾਲ ਹੀ ਵਿਚ ਜੈਕਸਨਵਿਲੇ ਤੋਂ ਟੈਂਪਾ ਵਿਚ ਸ਼ਿਫ਼ਟ ਹੋਇਆ ਸੀ। ਮਰਿਅੱਪਨ ਦੀ ਮਦਦ ਕਰਨ ਲਈ ਬਣਾਏ ਗਏ GoFundMe ਪੇਜ ‘ਤੇ ਲਿਖਿਆ ਹੈ ਕਿ, “ਅਸੀਂ ਮਰਿਅੱਪਨ ਦੀ ਤਰਫੋਂ ਇਸ ਫੰਡਰੇਜ਼ਰ ਦੀ ਸ਼ੁਰੂਆਤ ਕਰ ਰਹੇ ਹਾਂ ਅਤੇ ਤੁਹਾਡੇ ਖੁੱਲ੍ਹੇ ਸਮਰਥਨ ਦੀ ਮੰਗ ਕਰ ਰਹੇ ਹਾਂ। ਤੁਹਾਡਾ ਯੋਗਦਾਨ ਪਰਿਵਾਰ ਨੂੰ ਜਾਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ਇਹ ਉਹਨਾਂ ਦੇ ਭਵਿੱਖ ਵਿਚ ਇੱਕ ਸਕਾਰਾਤਮਕ ਬਦਲਾਅ ਲਿਆਉਂਗੇ।” ਟੈਂਪਾ ਅਤੇ ਜੈਕਸਨਵਿਲੇ ਵਿਚ ਸਥਾਨਕ ਭਾਈਚਾਰਕ ਸਮੂਹ ਮਰਿਅੱਪਨ ਦੀ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਭੇਜਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.