ਮਾਨਸਾ ਵਿਚ ਦਵਾਈਆਂ ਖਰੀਦਣ ਲਈ ਮਿਲੀ ਛੋਟ ਪਰ ਪੂਰੀ ਕਰਨੀ ਪਵੇਗੀ ਇਹ ਸ਼ਰਤ!

TeamGlobalPunjab
1 Min Read

ਮਾਨਸਾ : ਸੂਬੇ ਅੰਦਰ ਕੋਰੋਨਾ ਵਾਇਰਸ ਦੇ ਵੱਧ ਦੇ ਪ੍ਰਭਾਵ ਕਾਰਨ ਕਰਫਿਊ ਲਗਾਇਆ ਗਿਆ ਹੈ। ਇਥੇ ਹੀ ਬਸ ਨਹੀਂ ਪ੍ਰਸਾਸ਼ਨ ਵਲੋਂ ਇਸ ਦੀ ਸਖਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ। ਇਸ ਨੂੰ ਦੇਖਦਿਆਂ ਅੱਜ ਮਾਨਸਾ ਅੰਦਰ ਥੋੜੀ ਢਿਲ ਦਿਤੀ ਗਈ ਹੈ। ਮਾਨਸਾ ਵਿਚ ਦਵਾਈਆਂ ਦੀਆਂ ਦੁਕਾਨਾਂ 10 ਵਜੇ ਤੋਂ ੨ ਵਜੇ ਤਕ ਖੋਲਣ ਦੀ ਇਜਾਜ਼ਤ ਦੇ ਦਿਤੀ ਗਈ ਹੈ। ਪਰ ਇਸ ਦੌਰਾਨ ਸ਼ਰਤ ਇਹ ਰੱਖੀ ਗਈ ਹੈ ਕਿ ਸਿਰਫ ਇਕ ਵਿਅਕਤੀ ਗਈ ਘਰ ਤੋਂ ਬਾਹਰ ਜਾਵੇਗਾ। ਇਥੇ ਹੀ ਬਸ ਨਹੀਂ ਦਵਾਈਆਂ ਦੀਆ ਦੁਕਾਨਾਂ ਦੇ ਮਾਲਕ ਨੂੰ ਵੀ ਹਿਦਾਇਤ ਕੀਤੀ ਗਈ ਹੈ ਕਿ ਉਹ ਪੈਸੇ ਦਾ ਲੈਣ ਦੇਣ ਡਿਜੀਟਲ ਤਰੀਕੇ ਨਾਲ ਕਰਨ।


ਦੱਸ ਦੇਈਏ ਕਿ ਸੂਬੇ ਅੰਦਰ ਰੋਜਾਨਾ ਵਰਤੋਂ ਦੇ ਸਮਾਨ ਦੀ ਖਰੀਦੋ ਫ਼ਰੋਖ਼ਤ ਲਈ ਕਈ ਥਾਈ ਛੋਟ ਦਿਤੀ ਗਈ ਹੈ। ਇਸ ਤੋਂ ਇਲਾਵਾ ਹੋਮੇ ਡਿਲਵਰੀ ਵੀ ਕੀਤੀ ਜਾ ਰਹੀ ਹੈ।

Share this Article
Leave a comment