ਲੁਧਿਆਣਾ: ਖੇਡਾਂ ਵਤਨ ਪੰਜਾਬ ਦੀਆ ਸੀਜ਼ਨ 3 ਵਿੱਚ ਭਾਗ ਲੈਣ ਗਏ ਜਲੰਧਰ ਦੇ ਐਥਲੀਟ ਵਰਿੰਦਰ ਸਿੰਘ ਦੀ ਲੁਧਿਆਣਾ ਵਿੱਚ ਮੌ.ਤ ਹੋ ਗਈ। ਉਹ ਆਪਣੇ ਦੋਸਤ ਨਾਲ ਫੋਨ ‘ਤੇ ਗੱਲ ਕਰ ਰਿਹਾ ਸੀ। ਅਚਾਨਕ ਉਸ ਨੂੰ ਦਿਲ ਦਾ ਦੌਰਾ ਪਿਆ। ਜਿਸ ਕਾਰਨ ਉਹ ਜ਼ਮੀਨ ‘ਤੇ ਡਿੱਗ ਗਿਆ।
ਦੱਸ ਦਈਏ ਕਿ ਸੋਮਵਾਰ ਨੂੰ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਇਹ ਮੁਕਾਬਲੇ ਸ਼ੁਰੂ ਹੋਏ ਸਨ। ਜਿਸ ਵਿੱਚ ਐਥਲੈਟਿਕਸ, ਬੇਸਬਾਲ, ਕਿੱਕਬਾਕਸਿੰਗ ਅਤੇ ਲਾਅਨ ਟੈਨਿਸ ਵਰਗੇ ਈਵੈਂਟ ਸ਼ਾਮਿਲ ਹਨ। ਇਹ ਖੇਡਾਂ 9 ਨਵੰਬਰ ਤੱਕ ਜਾਰੀ ਰਹਿਣਗੀਆਂ। ਇਹ ਸਮਾਗਮ ਗੁਰੂ ਨਾਨਕ ਸਟੇਡੀਅਮ, ਮਲਟੀਪਰਪਜ਼ ਹਾਲ, ਸਰਕਾਰੀ ਗਰਲਜ਼ ਸਕੂਲ ਗਿੱਲ ਲੁਧਿਆਣਾ ਅਤੇ ਹਾਰਵੈਸਟ ਲਾਅਨ ਟੈਨਿਸ ਅਕੈਡਮੀ ਜੱਸੋਵਾਲ ਵਿਖੇ ਕਰਵਾਏ ਜਾ ਰਹੇ ਹਨ। ਲੰਬੀ ਛਾਲ ਮੁਕਾਬਲੇ ਵਿੱਚ ਭਾਗ ਲੈਣ ਲਈ ਐਥਲੀਟ ਵਰਿੰਦਰ ਵੀ ਲੁਧਿਆਣਾ ਆਇਆ ਹੋਇਆ ਸੀ। ਕੋਚ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਨੇ ਦੁਪਹਿਰ 3 ਵਜੇ ਆਪਣੀ ਖੇਡ ਪੂਰੀ ਕਰ ਲਈ ਸੀ ਪਰ ਦੂਜੇ ਐਥਲੀਟਾਂ ਨੂੰ ਦੇਖ ਰਿਹਾ ਸੀ। ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸ਼ਾਮ 5:30 ਵਜੇ ਮੈਦਾਨ ‘ਤੇ ਡਿੱਗ ਪਿਆ।
ਕੋਚ ਨੇ ਦੱਸਿਆ ਕਿ ਉਹ ਖੇਡਾਂ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦਾ ਸੀ ਅਤੇ ਪਿਛਲੇ ਸਾਲ ਵੀ ਇਸ ਵਿੱਚ ਭਾਗ ਲਿਆ ਸੀ। ਉਹ ਆਪਣੇ ਦੋਸਤਾਂ ਨਾਲ ਆਇਆ ਹੋਇਆ ਸੀ, ਜਿਨ੍ਹਾਂ ਨੇ ਤੁਰੰਤ ਉਸ ਦੇ ਪਰਿਵਾਰ ਨੂੰ ਫੋਨ ਕਰਕੇ ਉਸ ਦੀ ਹਾਲਤ ਬਾਰੇ ਦੱਸਿਆ।