ਚੰਡੀਗੜ੍ਹ: ਕਾਂਗਰਸ ਦੀ ਵਿਦਿਆਰਥੀ ਜਥੇਬੰਦੀ NSUI ਦੇ ਸਾਬਕਾ ਪ੍ਰਧਾਨ ਅਕਸ਼ੈ ਸ਼ਰਮਾ ਸ਼ੁੱਕਰਵਾਰ ਨੂੰ ਭਾਜਪਾ ‘ਚ ਸ਼ਾਮਿਲ ਹੋ ਗਏ ਹਨ। ਅਕਸ਼ੇ ਸ਼ਰਮਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਭਾਜਪ ਵਿਚ ਸ਼ਾਮਿਲ ਹੋਏ। ਮਿਲੀ ਜਾਣਕਾਰੀ ਅਨੁਸਾਰ ਮੋਹਿਤ ਮੋਹਿੰਦਰਾ ਦੇ ਯੂਥ ਪ੍ਰਧਾਨ ਬਣਨ ਤੋਂ ਬਾਅਦ ਅਕਸ਼ੇ ਸ਼ਰਮਾ ਪਾਰਟੀ ਤੋਂ ਨਰਾਜ਼ ਚੱਲ ਰਹੇ ਸਨ।
ਅਕਸ਼ੇ ਸ਼ਰਮਾ ਨੇ ਪੰਜਾਬ ਯੂਥ ਕਾਂਗਰਸ ਦੀ ਪ੍ਰਧਾਨਗੀ ਦੀ ਚੋਣ ਲੜੀ ਸੀ, ਪਰ ਬਾਅਦ ਵਿਚ ਉਨ੍ਹਾਂ ਨੇ ਇਹ ਇਲਜ਼ਾਮ ਲਗਾਇਆ ਸੀ ਕਿ ਪੰਜਾਬ ਦੀ ਲੀਡਰਸ਼ਿਪ ਨੇ ਚੋਣਾਂ ਵਿਚ ਘਪਲੇਬਾਜੀ ਕਰਕੇ ਉਨ੍ਹਾਂ ਨੂੰ ਹਰਾਇਆ ਹੈ ਅਤੇ ਉਨ੍ਹਾਂ ਦੀਆਂ ਕਈ ਲੱਖਾਂ ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸ਼ਰਮਾ ਨੇ 3.96 ਲੱਖ ਵੋਟਾਂ ਬਣਾਈਆਂ ਸਨ ਜਦੋਂਕਿ ਬਾਕੀ ਆਗੂਆਂ ਨੇ ਚਾਰ ਲੱਖ ਵੋਟਾਂ ਬਣਾਈਆਂ ਸਨ।
ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾ ਅਰਜਨ ਖੜਗੇ ਨੂੰ ਭੇਜੇ ਆਪਣੇ ਅਸਤੀਫ਼ੇ ਵਿਚ ਪਾਰਟੀ ਤੇ ਤਿੱਖੇ ਇਲਜ਼ਾਮ ਲਗਾਏ ਹਨ ਅਤੇ ਕਿਹਾ ਹੈ ਕਿ ਹੁਣ ਪਾਰਟੀ ਅੰਦਰ ਸਿਰਫ਼ ਨੇਤਾਵਾਂ ਅਤੇ ਮੰਤਰੀਆਂ ਦੇ ਲੜਕਿਆਂ ਨੂੰ ਹੀ ਅੱਗੇ ਰੱਖ ਕੇ ਪਰਿਵਾਰਵਾਦ ਨੂੰ ਪੂਰੀ ਤਰ੍ਹਾਂ ਪਾਰਟੀ ਵਿਚ ਲਾਗੂ ਕੀਤਾ ਜਾ ਰਿਹਾ ਹੈ । ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਪਾਰਟੀ ਅੰਦਰ ਚੰਗੇ ਭਵਿੱਖ ਲਈ ਕਾਂਗਰਸ ਵਿਚ ਆਏ ਨੌਜਵਾਨਾਂ ਦਾ ਸਿਆਸੀ ਕਤਲ ਕੀਤਾ ਜਾ ਰਿਹਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.