ਅਜਨਾਲੇ ਨੇ ਕਬੂਲਿਆ ਢੱਡਰੀਆਂਵਾਲੇ ਦਾ ਚੈਲੰਜ ਕਿਹਾ ਸਮਾਂ, ਤਾਰੀਖ, ਜਗ੍ਹਾ ਸਭ ਤੇਰਾ ਪਰ ਸੰਗਤ ਦੀ ਹਜੂਰੀ ਵਿੱਚ ਹੋਵੇਗੀ ਵਿਚਾਰ ਚਰਚਾ

TeamGlobalPunjab
1 Min Read

ਅੰਮ੍ਰਿਤਸਰ : ਬੀਤੇ ਲੰਮੇ ਸਮੇਂ ਤੋਂ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੂੰ ਲੈ ਕੇ ਵਿਵਾਦ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਜਿਸ ਦੇ ਚਲਦਿਆਂ ਹੁਣ ਇੱਕ ਵਾਰ ਫਿਰ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਢੱਡਰੀਆਂਵਾਲੇ ਨੂੰ ਲੈ ਕੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਅਜਨਾਲਾ ਦਾ ਕਹਿਣਾ ਹੈ ਕਿ ਢੱਡਰੀਆਂ ਵਾਲੇ ਵੱਲੋਂ ਲੰਮੇ ਸਮੇਂ ਤੋਂ ਗੁਰਬਾਣੀ ਇਤਿਹਾਸ ਅਤੇ ਇਤਿਹਾਸਕ ਸਥਾਨਾਂ ‘ਤੇ ਸਵਾਲ ਖੜ੍ਹੇ ਕਰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਢੱਡਰੀਆਂਵਾਲੇ ਨੂੰ ਵਿਚਾਰ ਚਰਚਾ ਕਰਨ ਲਈ ਕਹਿ ਰਹੇ ਹਨ।

ਅਜਨਾਲਾ ਨੇ ਕਿਹਾ ਕਿ ਉਹ ਢੱਡਰੀਆਂਵਾਲੇ ਨਾਲ ਵਿਚਾਰ ਚਰਚਾ ਕਰਨ ਲਈ ਤਿਆਰ ਹਨ। ਉਨ੍ਹਾਂ ਢੱਡਰੀਆਂਵਾਲੇ ਨੂੰ ਕਿਹਾ ਕਿ ਜਿੱਥੇ ਵੀ ਉਹ ਚਾਹੇ ਜਗ੍ਹਾ ਤੇਰੀ, ਟਾਇਮ ਤੇਰਾ ਹੋਵੇਗਾ ਅਤੇ ਉਹ ਗੁਰੂ ਦੀ ਹਜੂਰੀ ਅੰਦਰ ਵਿਚਾਰ ਚਰਚਾ ਕਰਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਜਿਹੜੇ ਢੱਡਰੀਆਂਵਾਲੇ ਦੇ ਸਵਾਲ ਹਨ ਉਹ ਉਨ੍ਹਾਂ ਦੇ ਜਵਾਬ ਦੇਣਗੇ ਅਤੇ ਜਿਹੜੇ ਉਨ੍ਹਾਂ ਦੇ ਸਵਾਲ ਹਨ ਉਸ ਦੇ ਜਵਾਬ ਢੱਡਰੀਆਂਵਾਲੇ ਨੂੰ ਦੇਣੇ ਹੋਣਗੇ ਪਰ ਸ਼ਰਤ ਇਹ ਹੈ ਕਿ ਇਹ ਚਰਚਾ ਸੰਗਤ ਦੇ ਸਾਹਮਣੇ ਹੋਵੇਗੀ। ਉਨ੍ਹਾਂ ਚੈਲੰਜ ਕਰਦਿਆਂ ਕਿਹਾ ਕਿ ਜਗ੍ਹਾ ਵੀ ਤੇਰੀ, ਸਮਾਂ ਵੀ ਤੇਰਾ, ਤਾਰੀਖ ਵੀ ਤੇਰੀ ਪਰ ਸੰਗਤ ਦੀ ਹਜੂਰੀ ਵਿੱਚ ਇਹ ਵਿਚਾਰ ਚਰਚਾ ਹੋਵੇਗੀ।

Share this Article
Leave a comment