ਅਮਿਤਾਭ ਬਚਨ ਨੂੰ ਮਿਲੇਗਾ ਸਿਨੇਮਾ ਜਗਤ ਦਾ ਸਭ ਤੋਂ ਵੱਡਾ ਪੁਰਸਕਾਰ

TeamGlobalPunjab
1 Min Read

ਖ਼ਬਰ ਹੈ ਕਿ ਪ੍ਰਸਿੱਧ ਫਿਲਮ ਅਦਾਕਾਰ ਅਮਿਤਾਭ ਬਚਨ ਨੂੰ ਸਿਨੇਮਾਜਗਤ ਦੇ ਸਭ ਤੋਂ ਵੱਡੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਦੀ ਘੋਸ਼ਨਾ ਭਾਰਤੀ ਕੈਬਨਿਟ ਮੰਤਰੀ ਪ੍ਰਕਾਸ਼ ਜਾਵੇਡਕਰ ਨੇ  ਟਵੀਟ ਕਰਕੇ ਕੀਤੀ ਹੈ। ਭਾਰਤੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਟਵੀਟ ਕਰਦਿਆਂ ਲਿਖਿਆ ਕਿ, “ਮਹਾਨਾਇਕ ਅਮਿਤਾਭ ਬਚਨ ਜਿਨ੍ਹਾਂ ਨੇ 2 ਪੀੜਿਆਂ ਦਾ ਮੰਨੋਰੰਜਨ ਕੀਤਾ ਅਤੇ ਸਾਰਿਆਂ ਨੂੰ ਪ੍ਰੇਰਨਾਂ ਦਿੱਤੀ। ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਲਈ ਚੁਣਿਆ ਗਿਆ ਹੈ। ਪੂਰਾ ਦੇਸ਼ ਅਤੇ ਅੰਤਰਰਾਸ਼ਟਰੀ ਭਾਈਚਾਰਾ ਇਸ ਤੋਂ ਖੁਸ਼  ਹੈ”

- Advertisement -

ਪ੍ਰਕਾਸ਼ ਜਾਵਡੇਕਰ ਦੇ ਇਸ ਟਵੀਟ ਤੋਂ ਬਾਅਦ ਕਰਨ ਜੌਹਰ ਨੇ ਵੀ ਇਸੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ ਕਿ ਉਹ ਭਾਰਤੀ ਸਿਨੇਮਾ ਦੀ ਸਭ ਤੋਂ ਪ੍ਰੇਰਕ ਸਖਸੀਅਤ ਹਨ ਅਤੇ ਰਾਕਸਟਾਰ ਹਨ।  ਉਨ੍ਹਾਂ ਲਿਖਿਆ ਕਿ ਉਹ ਆਪਣੇ ਆਪ ਨੂੰ ਗੌਰਵਸ਼ਾਲੀ ਮਹਿਸੂਸ ਕਰ ਰਹੇ ਹਨ ਕਿ ਉਹ ਅਮਿਤਾਭ ਬਚਨ ਦੇ ਯੁੱਗ ਦੇ ਸਮੇਂ ਦੇ ਹਨ।

https://twitter.com/karanjohar/status/1176494541769252864

 

Share this Article
Leave a comment