ਅਮਿਤਾਭ ਬੱਚਨ ਨੇ ਕੋਵਿਡ-19 ਸਬੰਧੀ ਰਾਹਤ ਕਾਰਜ ਲਈ ਹੁਣ ਤੱਕ ਦਿੱਤੇ 15 ਕਰੋੜ ਰੁਪਏ

TeamGlobalPunjab
1 Min Read

ਮੁੰਬਈ: ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਖਿਲਾਫ ਦੇਸ਼ ਦੀ ਲੜਾਈ ‘ਚ ਹੁਣ ਤੱਕ 15 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ ਤੇ ਜੇਕਰ ਲੋੜ ਪੈਂਦੀ ਹੈ ਤਾਂ ਉਹ ਆਪਣੇ ‘ਨਿੱਜੀ ਫੰਡ’ ‘ਚੋਂ ਯੋਗਦਾਨ ਦੇਣ ਤੋਂ ਪਿੱਛੇ ਨਹੀਂ ਹਟਣਗੇ। ਇਸ ਸਬੰਧੀ ਜਾਣਕਾਰੀ ਉਨ੍ਹਾਂ ਨੇ ਆਪਣੇ ਬਲਾਗ ਵਿੱਚ ਸਾਂਝੀ ਕੀਤੀ ਹੈ।

ਅਮਿਤਾਭ ਬੱਚਨ ਨੇ ਸੰਕਟ ਦੌਰਾਨ ਆਪਣੇ ਯੋਗਦਾਨ ਦੀ ਜਾਣਕਾਰੀ ਸਾਂਝੀ ਕਰਕੇ ਉਨ੍ਹਾਂ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹਸਤੀਆਂ ਵੱਲੋਂ ਮਦਦ ਨਾਂ ਕਰਨ ਦੇ ਦੋਸ਼ ਲਗਾ ਰਹੇ ਹਨ।

ਅਮਿਤਾਭ ਬੱਚਨ ਨੇ ਆਪਣੇ ਬਲਾਗ ‘ਚ ਲਿਖਿਆ, ‘ਵਾਇਰਸ ਖ਼ਿਲਾਫ਼ ਇਸ ਜੰਗ ‘ਚ ਕਈ ਲੋਕਾਂ ਨੇ ਯੋਗਦਾਨ ਦਿੱਤਾ ਹੈ ਤੇ ਇਹ ਜਾਰੀ ਰਹੇਗਾ। ਫਿਲਹਾਲ ਮੇਰੇ ਵੱਲੋਂ ਦਿੱਲੀ ਦੇ ਇੱਕ ਕੋਵਿਡ ਕੇਅਰ ਸੈਂਟਰ ਨੂੰ ਦੋ ਕਰੋੜ ਰੁਪਏ ਦਿੱਤੇ ਜਾਣ ਦੀ ਜਾਣਕਾਰੀ ਜ਼ਿਆਦਾ ਸੁਰਖੀਆਂ ‘ਚ ਆ ਰਹੀ ਹੈ।’

ਅਮਿਤਾਭ ਨੇ ਅੱਗੇ ਕਿਹਾ ਕਿ ਮੈਂ ਜੋ ਵੀ ਮਦਦ ਕੀਤੀ, ਉਸ ਦਾ ਪ੍ਰਚਾਰ ਨਹੀਂ ਕੀਤਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਰਕਾਬ ਗੰਜ ਸਾਹਿਬ ਦੇ ਕੋਵਿਡ ਸੈਂਟਰ ਵਿਖੇ ਜਲਦੀ ਹੀ ਇਲਾਜ਼ ਸ਼ੁਰੂ ਹੋ ਜਾਵੇਗਾ। 20 ਵੈਂਟੀਲੇਟਰ ਜੋ ਉਨ੍ਹਾਂ ਨੇ ਵਿਦੇਸ਼ ਤੋਂ ਮੰਗਵਾਏ ਸਨ, ਆਉਣੇ ਸ਼ੁਰੂ ਹੋ ਗਏ ਹਨ।

- Advertisement -

Share this Article
Leave a comment