ਸ੍ਰੀਨਗਰ ’ਚ ਅਮਿਤ ਸ਼ਾਹ ਨੇ ਸੰਬੋਧਨ ਕਰਨ ਤੋਂ ਪਹਿਲਾਂ ਹਟਾਈ ਬੁਲੇਟਪਰੂਫ ਸ਼ੀਲਡ, ਕਿਹਾ ‘ਤੁਸੀਂ ਵੀ ਦਿਲੋਂ ਡਰ ਕੱਢੋ’

TeamGlobalPunjab
2 Min Read

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਦੌਰੇ ‘ਤੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਅੱਤਵਾਦ ਨੂੰ ਚੁਣੌਤੀ ਦਿੱਤੀ। ਅਮਿਤ ਸ਼ਾਹ ਨੇ ਮੰਚ ’ਤੇ ਬੋਲਣ ਤੋਂ ਪਹਿਲਾਂ ਉਥੇ ਲੱਗੇ ਬੁਲੇਟਪਰੂਫ ਕੱਚ ਨੂੰ ਹਟਾਇਆ। ਉਨ੍ਹਾਂ ਕਿਹਾ ਕਿ ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਸਿੱਧੀ ਗੱਲ ਕਰਨਾ ਚਾਹੁੰਦੇ ਹਾਂ। ਇਸ ਲਈ ਇਥੇ ਕੋਈ ਬੁਲੇਟਪਰੂਫ ਸ਼ੀਲਡ ਜਾਂ ਸੁਰੱਖਿਆ ਨਹੀਂ ਹੈ ਤੇ ਤੁਸੀਂ ਵੀ ਆਪਣੇ ਦਿਲੋਂ ਡਰ ਨੂੰ ਬਾਹਰ ਕੱਢ ਦਵੋ।

ਉਨ੍ਹਾਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਕਿਹਾ ਕਿ ਜੰਮੂ-ਕਸ਼ਮੀਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਲ ਵਿੱਚ ਵਸਦਾ ਹੈ। ਉਹ ਕਹਿੰਦੇ ਹਨ ਕਿ ਦੂਜੇ ਰਾਜਾਂ ਦੀ ਤਰ੍ਹਾਂ ਸਾਰੀਆਂ ਯੋਜਨਾਵਾਂ ਦਾ ਜੰਮੂ-ਕਸ਼ਮੀਰ ਨੂੰ ਲਾਭ ਹੋਣਾ ਚਾਹੀਦਾ ਹੈ। ਡਰ ਅਤੇ ਸਹਿਮ ਨੂੰ ਦਿਲ ਵਿੱਚੋਂ ਕੱਢ ਦਿਓ। ਕਸ਼ਮੀਰ ਦੇ ਵਿਕਾਸ ਦੀ ਯਾਤਰਾ ਨੂੰ ਕੋਈ ਨਹੀਂ ਰੋਕ ਸਕਦਾ। ਤੁਸੀਂ ਭਾਰਤ ਸਰਕਾਰ ‘ਤੇ ਭਰੋਸਾ ਕਰ ਸਕਦੇ ਹੋ। ਸਾਡੇ ‘ਤੇ ਭਰੋਸਾ ਕਰ ਸਕਦੇ ਹਨ। ਵਿਕਾਸ ਦੀ ਯਾਤਰਾ ਵਿੱਚ ਵਿਘਨ ਪਾਉਣ ਵਾਲਿਆਂ ਦਾ ਉਦੇਸ਼ ਠੀਕ ਨਹੀਂ, ਉਨ੍ਹਾਂ ਦੀ ਨੀਅਤ ਸਾਫ਼ ਨਹੀਂ ਹੈ।’

ਉਨ੍ਹਾਂ ਕਿਹਾ, ‘ਫਾਰੂਕ ਸਾਹਿਬ ਨੇ ਮੈਨੂੰ ਸਲਾਹ ਦਿੱਤੀ ਹੈ ਕਿ ਭਾਰਤ ਨੂੰ ਪਾਕਿਸਤਾਨ ਨਾਲ ਗੱਲ ਕਰਨੀ ਚਾਹੀਦੀ ਹੈ। ਖੈਰ ਉਹ ਬਹੁਤ ਤਜਰਬੇਕਾਰ ਮੁੱਖ ਮੰਤਰੀ ਹਨ। ਪਰ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਹਾਂ, ਜੇ ਮੈਂ ਗੱਲ ਕਰਨਾ ਚਾਹੁੰਦਾ ਹਾਂ, ਤਾਂ ਮੈਂ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਕਰਾਂਗਾ।

Share this Article
Leave a comment