ਭਾਰਤ ਨੇ ਕਾਬੁਲ ਤੋਂ 168 ਲੋਕਾਂ ਨੂੰ ਬਾਹਰ ਕੱਢਿਆ,ਅਫਗਾਨ ਸੰਸਦ ਮੈਂਬਰ ਭਾਰਤ ਪਹੁੰਚਕੇ ਹੋਏ ਭਾਵੁਕ

TeamGlobalPunjab
1 Min Read

ਨਵੀਂ ਦਿੱਲੀ: ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਅਫ਼ਗਾਨਿਸਤਾਨ ਦੀ ਰਾਜਧਾਨੀ ਵਿੱਚ ਖ਼ਰਾਬ ਹੋਈ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਭਾਰਤੀ ਹਵਾਈ ਫ਼ੌਜ  (ਆਈਏਐੱਫ) ਦੇ ਇੱਕ ਵਿਸ਼ੇਸ਼ ਜਹਾਜ਼ ਨੇ ਕਾਬੁਲ ਤੋਂ 107 ਭਾਰਤੀਆਂ ਸਮੇਤ 168 ਲੋਕਾਂ ਨੂੰ ਅੱਜ ਉਥੋਂ ਕੱਢ ਲਿਆ ਹੈ।  ਜਿਨ੍ਹਾਂ ਨੂੰ ਬਚਾਇਆ ਗਿਆ ਉਨ੍ਹਾਂ ਵਿੱਚ ਅਫਗਾਨਿਸਤਾਨ ਤੋਂ ਇੱਕ ਸਿੱਖ ਸੰਸਦ ਮੈਂਬਰ ਅਤੇ ਕੁਝ ਹੋਰ ਆਗੂ ਸ਼ਾਮਲ ਹਨ।

ਅਫਗਾਨਿਸਤਾਨ ਤੋਂ ਸੁਰੱਖਿਅਤ ਭਾਰਤ ਪਹੁੰਚਣ ਤੋਂ ਬਾਅਦ, ਅਫਗਾਨ ਸਿੱਖ ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਕੈਮਰੇ ਦੇ ਸਾਹਮਣੇ ਆਉਂਦੇ ਹੀ ਭਾਵੁਕ ਹੋ ਗਏ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇੱਕ ਸੰਸਦ ਮੈਂਬਰ ਵਜੋਂ ਆਪਣਾ ਦੇਸ਼ ਛੱਡਣਾ ਕਿੰਨਾ ਦੁਖਦਾਈ ਹੈ, ਤਾਂ ਉਨ੍ਹਾਂ ਨੇ ਕਿਹਾ, “ਉਹ ਅਫਗਾਨਿਸਤਾਨ ਜਿਸ ਵਿੱਚ ਅਸੀਂ ਪੀੜ੍ਹੀਆਂ ਤੋਂ ਰਹਿ ਰਹੇ ਹਾਂ। ਅਸੀਂ ਇਸ ਤਰ੍ਹਾਂ ਦੀ ਸਥਿਤੀ ਵੇਖ ਰਹੇ ਹਾਂ ਜੋ ਅਸੀਂ ਪਹਿਲਾਂ ਕਦੇ ਨਹੀਂ ਵੇਖੀ। ਸਭ ਕੁਝ ਖਤਮ ਹੋ ਗਿਆ ਹੈ। 20 ਸਾਲਾਂ ਤੋਂ ਬਣੀ ਸਰਕਾਰ ਖਤਮ ਹੋ ਗਈ ਹੈ। ਸਭ ਜ਼ੀਰੋ ਹੈ।” ਇਸ ਦੇ ਨਾਲ ਨਰਿੰਦਰ ਸਿੰਘ ਖਾਲਸਾ ਨੇ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਬੇਨਤੀ ਕੀਤੀ ਕਿ ਭਾਰਤੀ ਹਵਾਈ ਸੈਨਾ ਅਫਗਾਨਿਸਤਾਨ ਵਿੱਚ ਫਸੇ ਬਾਕੀ ਸਿੱਖਾਂ ਨੂੰ ਵੀ ਬਚਾਏ। ਉਨ੍ਹਾਂ ਦੱਸਿਆ ਕਿ ਇਸ ਵੇਲੇ ਗੁਰਦੁਆਰੇ ਵਿੱਚ ਤਕਰੀਬਨ 280 ਸਿੱਖ ਫਸੇ ਹੋਏ ਹਨ, ਜੋ ਮਦਦ ਦੀ ਉਡੀਕ ਕਰ ਰਹੇ ਹਨ।

Share this Article
Leave a comment