ਅਮਰੀਕਾ ਦੇ ਜਾਰਜੀਆ ਨੇ ‘ਹਿੰਦੂ ਫੋਬੀਆ’ ਵਿਰੁੱਧ ਮਤਾ ਕੀਤਾ ਪਾਸ, ਕਿਹਾ- ਦੇਸ਼ ‘ਚ ਹਿੰਦੂਆਂ ਦਾ ਵੱਡਾ ਯੋਗਦਾਨ

Rajneet Kaur
3 Min Read

ਵਾਸ਼ਿੰਗਟਨ : ਅਮਰੀਕਾ ਦੀ ਜਾਰਜੀਆ ਅਸੈਂਬਲੀ ਨੇ ‘ਹਿੰਦੂ ਫੋਬੀਆ’ (ਹਿੰਦੂ ਧਰਮ ਪ੍ਰਤੀ ਪੱਖਪਾਤ) ਦੀ ਨਿੰਦਾ ਕਰਨ ਵਾਲਾ ਮਤਾ ਪਾਸ ਕੀਤਾ ਹੈ। ਜਾਰਜੀਆ ਅਜਿਹਾ ਕਾਨੂੰਨੀ ਕਦਮ ਚੁੱਕਣ ਵਾਲਾ ਅਮਰੀਕਾ ਦਾ ਪਹਿਲਾ ਰਾਜ ਬਣ ਗਿਆ ਹੈ। ਹਿੰਦੂ ਫੋਬੀਆ ਅਤੇ ਹਿੰਦੂ ਵਿਰੋਧੀ ਕੱਟੜਤਾ ਦੀ ਨਿੰਦਾ ਕਰਦੇ ਹੋਏ ਮਤੇ ਵਿੱਚ ਕਿਹਾ ਗਿਆ ਹੈ ਕਿ ਹਿੰਦੂ ਧਰਮ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪੁਰਾਣਾ ਧਰਮ ਹੈ ਅਤੇ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਵਿੱਚ 1.2 ਬਿਲੀਅਨ ਲੋਕ ਇਸ ਧਰਮ ਨੂੰ ਮੰਨਦੇ ਹਨ। ਲੌਰੇਨ ਮੈਕਡੋਨਲਡ ਅਤੇ ਟੌਡ ਜੋਨਸ, ਅਟਲਾਂਟਾ ਦੇ ਉਪਨਗਰਾਂ ਵਿੱਚ ਫੋਰਸਿਥ ਕਾਉਂਟੀ ਦੇ ਨੁਮਾਇੰਦਿਆਂ ਨੇ ਅਸੈਂਬਲੀ ਵਿੱਚ ਪ੍ਰਸਤਾਵ ਪੇਸ਼ ਕੀਤਾ।

ਮਤੇ ਵਿੱਚ ਕਿਹਾ ਗਿਆ ਹੈ ਕਿ ਇਹ ਧਰਮ ਸਵੀਕਾਰਤਾ, ਆਪਸੀ ਸਨਮਾਨ ਅਤੇ ਸ਼ਾਂਤੀ ਦੇ ਮੁੱਲਾਂ ਨਾਲ ਵਿਭਿੰਨ ਪਰੰਪਰਾਵਾਂ ਅਤੇ ਵਿਸ਼ਵਾਸ ਪ੍ਰਣਾਲੀਆਂ ਨੂੰ ਸ਼ਾਮਿਲ ਕਰਦਾ ਹੈ। ਪ੍ਰਸਤਾਵ ‘ਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਾਲਾਂ ‘ਚ ਦੇਸ਼ ਦੇ ਕਈ ਹਿੱਸਿਆਂ ‘ਚ ਹਿੰਦੂ-ਅਮਰੀਕੀਆਂ ਖਿਲਾਫ ਨਫਰਤੀ ਅਪਰਾਧਾਂ ਦੇ ਕਈ ਮਾਮਲੇ ਦਰਜ ਕੀਤੇ ਗਏ ਹਨ। ਮਤੇ ਦੇ ਅਨੁਸਾਰ, ਹਿੰਦੂ ਫੋਬੀਆ ਨੂੰ ਕੁਝ “ਅਕਾਦਮਿਕਾਂ ਦੁਆਰਾ ਭੜਕਾਇਆ ਗਿਆ ਹੈ ਜੋ ਹਿੰਦੂ ਧਰਮ ਨੂੰ ਤਬਾਹ ਕਰਨ ਦੀ ਵਕਾਲਤ ਕਰਦੇ ਹਨ । ਇਸਦੇ ਪਵਿੱਤਰ ਗ੍ਰੰਥਾਂ ਅਤੇ ਸੱਭਿਆਚਾਰਕ ਅਭਿਆਸਾਂ ‘ਤੇ ਹਿੰਸਾ ਅਤੇ ਅਤਿਆਚਾਰ ਦਾ ਦੋਸ਼ ਲਗਾਉਂਦੇ ਹਨ”। ਨਾਲ ਹੀ ਮਤੇ ‘ਚ ਕਿਹਾ ਗਿਆ ਹੈ ਕਿ ਅਮਰੀਕੀ-ਹਿੰਦੂ ਭਾਈਚਾਰੇ ਨੇ ਦਵਾਈ, ਵਿਗਿਆਨ ਅਤੇ ਇੰਜਨੀਅਰਿੰਗ, ਸੂਚਨਾ ਤਕਨਾਲੋਜੀ, ਪ੍ਰਾਹੁਣਚਾਰੀ, ਵਿੱਤ, ਸਿੱਖਿਆ, ਨਿਰਮਾਣ, ਊਰਜਾ ਅਤੇ ਪ੍ਰਚੂਨ ਵਰਗੇ ਵਿਭਿੰਨ ਖੇਤਰਾਂ ਵਿੱਚ ਵੱਡਾ ਯੋਗਦਾਨ ਪਾਇਆ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਯੋਗਾ, ਆਯੁਰਵੇਦ, ਧਿਆਨ, ਭੋਜਨ, ਸੰਗੀਤ ਅਤੇ ਕਲਾਵਾਂ ਦੇ ਖੇਤਰਾਂ ਵਿੱਚ ਭਾਈਚਾਰੇ ਦੇ ਯੋਗਦਾਨ ਨੇ ਸੱਭਿਆਚਾਰਕ ਤਾਣੇ-ਬਾਣੇ ਨੂੰ ਅਮੀਰ ਕੀਤਾ ਹੈ ਅਤੇ ਅਮਰੀਕੀ ਸਮਾਜ ਵਿੱਚ ਵਿਆਪਕ ਤੌਰ ‘ਤੇ ਅਪਣਾਇਆ ਗਿਆ ਹੈ ਅਤੇ ਲੱਖਾਂ ਲੋਕਾਂ ਦੇ ਜੀਵਨ ਵਿੱਚ ਸੁਧਾਰ ਕੀਤਾ ਹੈ।

ਇਸ ਪ੍ਰਸਤਾਵ ਸਬੰਧੀ ਪਹਿਲਕਦਮੀ ‘ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ’ (COHNA) ਦੀ ਅਟਲਾਂਟਾ ਇਕਾਈ ਨੇ ਕੀਤੀ ਹੈ। ਉਨ੍ਹਾਂ ਨੇ 22 ਮਾਰਚ ਨੂੰ ‘ਜਾਰਜੀਆ ਸਟੇਟ ਕੈਪੀਟਲ’ ‘ਚ ‘ਹਿੰਦੂ ਐਡਵੋਕੇਸੀ ਡੇ’ ਦਾ ਆਯੋਜਨ ਕੀਤਾ ਗਿਆ ਸੀ। ਇਸ ਵਿੱਚ ਲਗਭਗ 25 ਜਨਤਕ ਪ੍ਰਤੀਨਿਧੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀਆਂ ਦੇ ਮੈਂਬਰ ਸ਼ਾਮਲ ਸਨ। COHNA ਦੇ ਉਪ ਪ੍ਰਧਾਨ ਰਾਜੀਵ ਮੈਨਨ ਨੇ ਕਿਹਾ, “ਮੈਕਡੋਨਾਲਡ ਅਤੇ ਜੋਨਸ ਦੇ ਨਾਲ-ਨਾਲ ਹੋਰ ਜਨਤਕ ਪ੍ਰਤੀਨਿਧੀਆਂ ਦੇ ਨਾਲ ਕੰਮ ਕਰਨਾ ਬਹੁਤ ਮਾਣ ਵਾਲੀ ਗੱਲ ਹੈ, ਜਿਨ੍ਹਾਂ ਨੇ ਇਸ ਮਤੇ ਨੂੰ ਪਾਸ ਕਰਨ ਦੀ ਪੂਰੀ ਪ੍ਰਕਿਰਿਆ ਵਿੱਚ ਸਾਡਾ ਮਾਰਗਦਰਸ਼ਨ ਕੀਤਾ।”

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment