ਪੋਲੈਂਡ ‘ਚ ਪੰਜਾਬੀ ‘ਤੇ ਅਮਰੀਕੀ ਵਿਅਕਤੀ ਨੇ ਕੀਤੀਆਂ ਨਸਲੀ ਟਿੱਪਣੀਆਂ

Prabhjot Kaur
2 Min Read

ਵਾਸ਼ਿੰਗਟਨ: ਭਾਰਤੀਆਂ ਸਣੇ ਪੰਜਾਬੀ ਮੂਲ ਦੇ ਲੋਕਾਂ ਨੂੰ ਅਮਰੀਕਾ ‘ਚ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਹੁਣ ਯੂਰਪੀ ਦੇਸ਼ ਪੋਲੈਂਡ ਤੋਂ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਇੱਕ ਅਮਰੀਕੀ ਮੂਲ ਦਾ ਵਿਅਕਤੀ ਪੰਜਾਬੀ ਨਾਲ ਮਾੜਾ ਵਰਤਾਅ ਕਰ ਰਿਹਾ ਹੈ ਤੇ ਉਸ ਨੂੰ ਗਾਲਾਂ ਕੱਢ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕੀ ਵਿਅਕਤੀ ਉਸ ਨੂੰ ਵਾਰ-ਵਾਰ ‘ਪੈਰਾਸਾਈਟ’ (Parasite) ਯਾਨੀ ਪਰਜੀਵੀ ਅਤੇ ‘ਨਸਲਕੁਸ਼ੀ ਕਰਨ ਵਾਲਾ’ (Genocider) ਵੀ ਕਹਿ ਰਿਹਾ ਹੈ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਜੋ ਖੁਦ ਨੂੰ ਅਮਰੀਕੀ ਦੱਸਦਿਆਂ ਭਾਰਤੀ ਵਿਅਕਤੀ ਦੀ ਵੀਡੀਓ ਬਣਾਉਂਦਿਆਂ ਪੁੱਛਦਾ ਹੈ ਕਿ, ‘ਤੁਸੀ ਇੱਥੇ ਪੋਲੈਂਡ ‘ਚ ਕਿਉਂ ਹੋ? ਭਾਰਤੀ ਨੌਜਵਾਨ ਪੁੱਛਦਾ ਹੈ ਕਿ ‘ਮੇਰੀ ਵੀਡੀਓ ਕਿਉਂ ਬਣਾ ਰਹੇ ਹੋ ? ਇਸਦੇ ਜਵਾਬ ਉਸ ਨੇ ਕਿਹਾ ਕਿ ਮੈਂ ਅਮਰੀਕਾ ਤੋਂ ਹਾਂ… ਅਤੇ ਅਮਰੀਕਾ ‘ਚ ਤੁਸੀਂ ਲੋਕ ਹਰ ਪਾਸੇ ਹੋ ਤਾਂ ਤੁਸੀਂ ਇੱਥੇ ਪੋਲੈਂਡ ਵਿੱਚ ਕਿਉਂ ਹੋ? ਉਸ ਨੇ ਭਾਰਤੀ ਨੂੰ ਅੱਗੇ ਕਿਹਾ, ‘ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪੋਲੈਂਡ ‘ਤੇ ਹਮਲਾ ਕਰ ਸਕਦੇ ਹੋ? ਤੁਹਾਡਾ ਆਪਣਾ ਦੇਸ਼ ਹੈ, ਤੁਸੀਂ ਆਪਣੇ ਦੇਸ਼ ਵਾਪਸ ਕਿਉਂ ਨਹੀਂ ਜਾਂਦੇ?’ ਇਸ ‘ਤੇ ਭਾਰਤੀ ਨੇ ਉਸ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਹਮਲਾਵਰ ਵੀਡੀਓ ਬਣਾਉਂਦੇ ਉਸਦਾ ਪੀਛਾ ਕਰਦਾ ਰਹਿੰਦਾ ਹੈ।

Global Punjab Tv is not responsible for the content of external sites.

ਇਸ ਤੋਂ ਇਲਾਵਾ ਅਮਰੀਕੀ ਹਮਲਾਵਰ ਵਿਅਕਤੀ ਕਹਿੰਦਾ ਹੈ ਕਿ ਯੂਰਪੀਅਨ ਲੋਕ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਸਾਡੇ ਦੇਸ਼ ਕਿਉਂ ਆ ਰਹੇ ਹੋ? ਤੁਸੀਂ ਆਪਣਾ ਦੇਸ਼ ਕਿਉਂ ਨਹੀਂ ਬਣਾਉਂਦੇ? ਤੁਸੀਂ ਪਰਜੀਵੀ ਹੋ? ਤੁਸੀਂ ਸਾਡੀ ਜਾਤ ਨੂੰ ਮਾਰ ਰਹੇ ਹੋ। ਤੁਸੀਂ ਇੱਕ ਹਮਲਾਵਰ ਹੋ। ਆਪਣੇ ਘਰ ਜਾਓ। ਅਸੀਂ ਤੁਹਾਨੂੰ ਇੱਥੇ ਨਹੀਂ ਚਾਹੁੰਦੇ। ਪੋਲੈਂਡ ਸਿਰਫ ਪੋਲਿਸ਼ ਲਈ ਹੈ। ਤੁਸੀਂ ਪੋਲਿਸ਼ ਨਹੀਂ ਹੋ।’

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment