ਫਲੋਰੀਡਾ : ਅਮਰੀਕਾ ਦੇ ਫਲੋਰੀਡਾ ਰਾਜ ਵਿੱਚ ਸੋਮਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਮੈਰਿਟ ਆਈਲੈਂਡ ਨੇੜੇ ਵਿਅਸਤ I-95 ਹਾਈਵੇਅ ‘ਤੇ ਐਮਰਜੈਂਸੀ ਲੈਂਡਿੰਗ ਕਰਦੇ ਸਮੇਂ ਇੱਕ ਛੋਟਾ ਜਹਾਜ਼ ਇੱਕ ਕਾਰ ਨਾਲ ਟਕਰਾ ਗਿਆ। ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਹਾਜ਼ ਵਿੱਚ ਤਕਨੀਕੀ ਨੁਕਸ ਪੈਣ ਤੋਂ ਬਾਅਦ ਪਾਇਲਟ ਨੂੰ ਮਜ਼ਬੂਰਨ ਹਾਈਵੇਅ ‘ਤੇ ਲੈਂਡਿੰਗ ਕਰਨੀ ਪਈ, ਪਰ ਟ੍ਰੈਫਿਕ ਵਿੱਚ ਲੈਂਡਿੰਗ ਕਰਦੇ ਸਮੇਂ, ਜਹਾਜ਼ 2023 ਮਾਡਲ ਟੋਇਟਾ ਕਾਰ ਨਾਲ ਟਕਰਾ ਗਿਆ।
ਇਹ ਜਹਾਜ਼ ਬੀਚਕ੍ਰਾਫਟ 55 ਮਾਡਲ ਦਾ ਸੀ, ਜਿਸ ਵਿੱਚ ਇੱਕ 27 ਸਾਲਾ ਪਾਇਲਟ ਅਤੇ ਉਸਦਾ ਸਾਥੀ ਸਵਾਰ ਸਨ। ਛੋਟਾ ਬੀਚਕ੍ਰਾਫਟ 55 ਮਾਡਲ ਜਹਾਜ਼ ਉਡਾਣ ਦੌਰਾਨ ਅਚਾਨਕ ਖਰਾਬ ਹੋ ਗਿਆ। ਦੋਵੇਂ ਇੰਜਣ ਪਾਵਰ ਗੁਆਉਣ ਲੱਗ ਪਏ, ਜਿਸ ਕਾਰਨ 27 ਸਾਲਾ ਪਾਇਲਟ ਨੂੰ ਹਾਈਵੇਅ ‘ਤੇ ਲੈਂਡ ਕਰਨਾ ਪਿਆ। ਪਰ ਹਾਈਵੇਅ ‘ਤੇ ਟ੍ਰੈਫਿਕ ਸੀ, ਇਸ ਲਈ ਲੈਂਡਿੰਗ ਕਰਦੇ ਸਮੇਂ ਜਹਾਜ਼ ਟੋਇਟਾ ਕਾਰ ਨਾਲ ਟਕਰਾ ਗਿਆ।
ਇਸ ਹਾਦਸੇ ‘ਚ ਕਾਰ ਚਲਾ ਰਹੀ 57 ਸਾਲਾ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਾਂਕਿ ਜਹਾਜ਼ ‘ਚ ਸਵਾਰ ਦੋਵਾਂ ‘ਚੋਂ ਕੋਈ ਵੀ ਜ਼ਖਮੀ ਨਹੀਂ ਹੋਇਆ, ਦੋਨੋ ਸੁਰੱਖਿਅਤ ਹਨ। ਟੱਕਰ ਤੋਂ ਬਾਅਦ ਜਹਾਜ਼ ਹਾਈਵੇਅ ‘ਤੇ ਰੁਕ ਗਿਆ ਸੀ ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹਾਦਸੇ ਤੋਂ ਬਾਅਦ 201 ਮੀਲ ਦੇ ਨੇੜੇ I-95 ਦੀਆਂ ਦੱਖਣ ਵੱਲ ਜਾਣ ਵਾਲੀਆਂ ਲੇਨਾਂ ਪੂਰੀ ਤਰ੍ਹਾਂ ਬੰਦ ਕੀਤੀਆਂ ਗਈਆਂ। ਬਚਾਅ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹਾਈਵੇਅ ਕਈ ਘੰਟਿਆਂ ਲਈ ਬੰਦ ਰਿਹਾ।
ਦੱਸ ਦਈਏ ਕਿ ਅਮਰੀਕਾ ਦੇ ਫਲੋਰੀਡਾ ਵਿੱਚ ਇਕੋ ਦਿਨ ‘ਚ ਇਹ ਦੂਜਾ ਜਹਾਜ਼ ਹਾਦਸਾ ਵਾਪਰਿਆ ਸੀ। ਇਸ ਤੋਂ ਪਹਿਲਾ ਇਕ ਇੱਕ ਸੇਸਨਾ 172 ਜਹਾਜ਼ ਨੇ ਓਰਲੈਂਡੋ ਤੋਂ 46 ਮੀਲ ਦੂਰ ਡੀਲੈਂਡ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

