ਅਮਰੀਕਾ ਵਿੱਚ ਮੌਤਾਂ ਦੀ ਗਿਣਤੀ 50 ਹਜਾਰ ਤੋਂ ਪਾਰ, ਕਹਿਰ ਬਣਿਆ ਕੋਰੋਨਾ ਵਾਇਰਸ ।

TeamGlobalPunjab
1 Min Read

ਵਾਸ਼ਿੰਗਟਨ : ਅਮਰੀਕਾ ਵਿਚ ਕਰੋਨਾਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦਾ ਅੰਕੜਾ 48 ਹਜ਼ਾਰ ਤੋਂ ਪਾਰ ਹੋ ਗਿਆ ਹੈ। ਇਸ ਤੋਂ ਇਲਾਵਾ ਜੇਕਰ ਗਲ ਕੋਰੋਨਾ ਸਕਰਿਮਤ ਮਰੀਜ਼ਾਂ ਦੀ ਕਰੀਏ ਤਾਂ ਉਥੇ ਇਹ ਗਿਣਤੀ ਪਿਛਲੇ ਹਫਤੇ ਦੌਰਾਨ 2 ਲੱਖ ਤੋਂ ਪਾਰ ਹੋ ਗਈ ਹੈ। ਰਿਪੋਰਟਾਂ ਅਨੁਸਾਰ ਇਸ ਨਾਲ ਪਿਛਲੇ 24 ਘੰਟਿਆਂ ਵਿੱਚ ਉਥੇ 2,229 ਮੌਤਾਂ ਦਰਜ ਹੋਈਆਂ ਹਨ।

ਦਸ ਦੇਈਏ ਕਿ ਇਹ ਗਿਣਤੀ ਭਾਵੇਂ ਉਸ ਤੋਂ ਪਹਿਲੇ ਦਿਨ ਦੇ ਅੰਕੜੇ ਤੋਂ ਕਿਤੇ ਘਟ ਹੈ ਫਿਰ ਵੀ ਇਥੇ ਕੋਰੋਨਾ ਕਾਰਨ ਮੌਤਾਂ ਦੀ ਕੁੱਲ ਗਿਣਤੀ 48,035 ਤੱਕ ਪਹੁੰਚ ਗਈ ਹੈ. ਇਥੇ ਹੀ ਬੱਸ ਨਹੀਂ ਅਮਰੀਕਾ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 8 ਲੱਖ 56 ਹਜ਼ਾਰ 584 ਹੋ ਗਈ ਹੈ। ਹੁਣ ਜੇਕਰ ਗਲ ਇਲਾਜ ਤੋਂ ਬਾਅਦ ਠੀਕ ਹੋ ਚੁਕੇ ਮਰੀਜ਼ਾਂ ਦੀ ਕਰੀਏ ਤਾਂ ਇਥੇ 81 ਹਜਾਰ ਤੋਂ ਵਧ ਮਰੀਜ਼ ਠੀਕ ਹੋ ਗਏ ਹਨ।

Share this Article
Leave a comment