ਅੰਬਾਨੀ ਨੇ ਅਡਾਨੀ ਨੂੰ ਪਛਾੜਿਆ, ਅਮੀਰਾਂ ਦੀ ਸੂਚੀ ‘ਚ ਆਏ ਪਹਿਲੇ ਨੰਬਰ ‘ਤੇ

Rajneet Kaur
2 Min Read

ਨਿਊਜ਼ ਡੈਸਕ: 360 One Wealth Hurun India Rich List 2023  ‘ਚ ਮੁਕੇਸ਼ ਅੰਬਾਨੀ ਨੇ  ਗੌਤਮ ਅਡਾਨੀ ਨੂੰ ਪਛਾੜ ਦਿਤਾ ਹੈ। ਹੁਰੁਨ ਇੰਡੀਆ ਰਿਚ ਲਿਸਟ 2023 ਜਾਰੀ ਕਰ ਦਿੱਤੀ ਗਈ ਹੈ। ਇਸ ਲਿਸਟ ਅਨੁਸਾਰ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਅਮੀਰ ਭਾਰਤੀ ਦਾ ਖਿਤਾਬ ਮੁੜ ਹਾਸਿਲ ਕਰ ਲਿਆ ਹੈ। ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਗੌਤਮ ਅਡਾਨੀ ਦੀ ਜਾਇਦਾਦ ‘ਚ ਵੱਡੀ ਗਿਰਾਵਟ ਆਈ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਦਹਾਕੇ ਵਿੱਚ, ਰਿਲਾਇੰਸ ਇੰਡਸਟਰੀਜ਼ ਨੇ 150 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ, ਜੋ ਕਿ ਭਾਰਤ ਵਿੱਚ ਕਿਸੇ ਵੀ ਹੋਰ ਕਾਰਪੋਰੇਸ਼ਨ ਨਾਲੋਂ ਵੱਧ ਹੈ। ਇਸ ਸਮੇਂ ਦੌਰਾਨ, ਮੁਕੇਸ਼ ਅੰਬਾਨੀ ਦੀ ਸੰਪਤੀ 2014 ਵਿੱਚ 1,65,100 ਕਰੋੜ ਰੁਪਏ ਤੋਂ ਵੱਧ ਕੇ 2023 ਵਿੱਚ ਲਗਭਗ 8,08,700 ਕਰੋੜ ਰੁਪਏ ਹੋ ਗਈ, ਜੋ ਕਿ ਚਾਰ ਗੁਣਾ ਵਾਧਾ ਹੈ।

ਰਿਪੋਰਟ ਅਨੁਸਾਰ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ 474,800 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਦੂਜੇ ਸਥਾਨ ‘ਤੇ ਆ ਗਏ ਹਨ। ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੰਸਥਾਪਕ ਸਾਈਰਸ ਐਸ ਪੂਨਾਵਾਲਾ ਭਾਰਤ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਹਨ ਅਤੇ ਉਨ੍ਹਾਂ ਦੀ ਜਾਇਦਾਦ 2,78,500 ਕਰੋੜ ਰੁਪਏ ਹੈ।

ਟਾਪ-10 ਦੀ ਸੂਚੀ ਵਿੱਚ ਐਲਐਨ ਮਿੱਤਲ ਅਤੇ ਪਰਿਵਾਰ, ਐਵੇਨਿਊ ਸੁਪਰਮਾਰਟਸ ਦੇ ਰਾਧਾਕਿਸ਼ਨ ਦਾਮਾਨੀ (68), ਆਦਿਤਿਆ ਬਿਰਲਾ ਗਰੁੱਪ ਦੇ ਕੁਮਾਰ ਮੰਗਲਮ ਬਿਰਲਾ ਅਤੇ ਪਰਿਵਾਰ (56) ਅਤੇ ਨੀਰਜ ਬਜਾਜ ਅਤੇ ਪਰਿਵਾਰ ਦੇ ਨਾਂ ਵੀ ਇਸ ਸੂਚੀ ਵਿੱਚ ਸ਼ਾਮਿਲ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment