ਨੋਇਡਾ : ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ 21 ਦਿਨਾਂ ਦਾ ਲਾਕ ਡਾਊਨ ਚੱਲ ਰਿਹਾ ਹੈ। ਇਹ 25 ਮਾਰਚ ਤੋਂ ਸ਼ੁਰੂ ਹੋਇਆ ਸੀ, 14 ਅਪ੍ਰੈਲ ਤੱਕ ਚੱਲੇਗਾ। ਲਾਕ ਡਾਊਨ ਦੇ ਮੱਦੇਨਜ਼ਰ, ਸਾਰੇ ਦੇਸ਼ ਵਿੱਚ ਹਰ ਤਰਾਂ ਦੀਆਂ ਗਤੀਵਿਧੀਆਂ ਤੇ ਪਾਬੰਦੀ ਹੈ। ਲੋਕਾਂ ਨੂੰ ਆਪਣੇ ਘਰ ਅੰਦਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।ਪੁਲਿਸ ਪ੍ਰਸਾਸ਼ਨ ਵਲੋਂ ਇਸ ਨਿਯਮ ਦੀ ਸਖਤੀ ਨਾਲ ਪਾਲਣ ਕਾਰਵਾਈ ਜਾ ਰਹੀ ਹੈ।
ਹਾਲਾਂਕਿ, ਕੁਝ ਲੋਕ ਅਜਿਹੇ ਹਨ ਜੋ ਵੱਖ ਵੱਖ ਬਹਾਨੇ ਬਣਾ ਕੇ ਇਸ ਨਿਯਮ ਨੂੰ ਤੋੜ ਰਹੇ ਹਨ ਅਤੇ ਨਵੀਆਂ ਨਵੀਆਂ ਚਾਲਾਂ ਚੱਲ ਰਹੇ ਹਨ। ਰਿਪੋਰਟਾਂ ਮੁਤਾਬਿਕ ਨੋਇਡਾ ਵਿਚ ਇਕ ਵਿਅਕਤੀ ਨੇ ਅਜਿਹੀ ਹੀ ਹਰਕਤ ਕੀਤੀ ਹੈ। ਦਰਅਸਲ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਡਾਕਟਰਾਂ ਵਲੋਂ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਇਕ ਥਾਂ ਦੂਜੀ ਥਾਂ ਜਾਨ ਦੀ ਖੁਲ ਦਿਤੀ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸ਼ਰਾਰਤੀ ਨਜ਼ਰ ਨੇ ਇਸੇ ਗੱਲ ਦਾ ਹੀ ਫਾਇਦਾ ਚੱਕਿਆ ਅਤੇ ਘਰ ਤੋਂ ਬਾਹਰ ਜਾਣ ਲਈ ਜਾਅਲੀ ਡਾਕਟਰ ਬਣ ਗਿਆ। ਜਾਣਕਾਰੀ ਮੁਤਾਬਿਕ ਇਸ ਲਈ ਉਸ ਨੇ ਡਾਕਟਰਾਂ ਦਾ ਜਾਅਲੀ ਪਹਿਰਾਵਾ ਵੀ ਪਹਿਨਿਆ ।
ਰਿਪੋਰਟਾਂ ਮੁਤਾਬਿਕ ਇਸ ਤੋਂ ਬਾਅਦ ਉਸ ਦਾ ਸਾਹਮਣਾ ਪੁਲਿਸ ਨਾਲ ਹੋਇਆ ਤਾ ਉਸ ਨੇ ਪੁਲਿਸ ਕੋਲ ਆਪਣੇ ਆਪ ਨੂੰ ਡਾਕਟਰ ਦਸਿਆ। ਪਰ ਪੁਲਿਸ ਦੇ ਕੁਝ ਸਵਾਲਾਂ ਬਾਅਦ ਹੀ ਉਹ ਘਬਰਾ ਗਿਆ ਅਤੇ ਉਸ ਦਾ ਝੂਠ ਪਕੜਿਆ ਗਿਆ ।
ਥੋੜੀ ਸਖਤੀ ਵਿਚ, ਇਸ ਨਕਲੀ ਡਾਕਟਰ ਸਾਰੀ ਸੱਚਾਈ ਦੱਸ ਦਿਤੀ। ਰਿਪੋਰਟਾਂ ਅਨੁਸਾਰ ਉਸ ਨੇ ਕਿਹਾ ਕਿ ਘੁੰਮਣ ਲਈ ਡਾਕਟਰ ਦੀ ਵਰਦੀ ਪਾਈ ਹੋਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਲਹਾਲ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਹੈਰਾਨੀਜਨਕ ! ਲਾਕ ਡਾਊਨ ਦੌਰਾਨ ਬਾਹਰ ਘੁੰਮਣ ਲਈ ਵਿਅਕਤੀ ਬਣਿਆ ਫਰਜ਼ੀ ਡਾਕਟਰ ?
Leave a Comment
Leave a Comment