ਕੋਰੋਨਾ ਕਾਰਨ ਅਮਰਨਾਥ ਯਾਤਰਾ ਨੂੰ ਮੁੜ ਕੀਤਾ ਰੱਦ

TeamGlobalPunjab
1 Min Read

ਜੰਮੂ ਕਸ਼ਮੀਰ : ਦੇਸ਼ ਵਿੱਚ ਫੈਲੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਅਮਰਨਾਥ ਯਾਤਰਾ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਪਿਛਲੇ ਸਾਲ ਵੀ ਕੋਰੋਨਾ ਮਹਾਮਾਰੀ ਕਾਰਨ ਅਮਰਨਾਥ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਸੀ।

ਜੰਮੂ ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨ੍ਹਾ ਨੇ ਅਮਰਨਾਥ ਯਾਤਰਾ ਕੈਂਸਲ ਹੋਣ ਦੀ ਜਾਣਕਾਰੀ ਦਿੱਤੀ। ਉਪ-ਰਾਜਪਾਲ ਮਨੋਜ ਸਿਨ੍ਹਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੋਕਾਂ ਦੀ ਜਾਨ ਬਚਾਉਣੀ ਸਭ ਤੋਂ ਵੱਡੀ ਜਿੰਮੇਵਾਰੀ ਹੈ। ਇਸ ਲਈ ਇਹ ਫੈਸਲਾ ਲਿਆ ਗਿਆ ਹੈ।

ਇਸ ਸਬੰਧੀ ਉਪ-ਰਾਜਪਾਲ ਨੇ ਟਵੀਟ ਕਰਦੇ ਹੋਏ ਇਹ ਵੀ ਲਿਖਿਆ ਕਿ ਸ਼੍ਰੀ ਅਮਰਨਾਥਜੀ ਸ਼੍ਰਾਇਨ ਬੋਰਡ ਦੇ ਮੈਂਬਰਾਂ ਨਾਲ ਚਰਚਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਸ ਵਾਰ ਯਾਤਰਾ ਸਿਰਫ਼ ਪ੍ਰਤੀਕ ਹੋਵੇਗੀ। ਹਾਲਾਂਕਿ ਅਮਰਨਾਥ ਗੁਫਾ ‘ਚ ਹਰ ਧਾਰਮਿਕ ਗਤੀਵੀਧੀਆਂ ਕੀਤੀਆਂ ਜਾਣਗੀਆਂ। ਸ਼ਰਧਾਲੂਆਂ ਰੋਜ਼ਾਨਾ ਸਵੇਰੇ ਸ਼ਾਮ ਆਰਤੀ ਦੇ ਲਾਈਵ ਦਰਸ਼ਨ ਕਰਵਾਏ ਜਾਣਗੇ।

Share this Article
Leave a comment