ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਸਿੱਧ ਹਾਸਰਸ ਕਲਾਕਾਰ ਅਤੇ ਥਿਏਟਰ ਆਰਟੀਸਟ ਅਮਾਨੁੱਲ੍ਹਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ। ਉਹ 70 ਸਾਲ ਦੇ ਸਨ। ਜਾਣਕਾਰੀ ਮੁਤਾਬਿਕ ਅਮਾਨੁੱਲ੍ਹਾ ਬੀਤੇ ਕਈ ਦਿਨਾਂ ਤੋਂ ਹਸਪਤਾਲ ਦਾਖਲ ਸਨ। ਉਨ੍ਹਾਂ ਨੂੰ ਲਾਹੌਰ ਦੇ ਹਸਪਤਾਲ ‘ਚ ਰੱਖਿਆ ਗਿਆ ਸੀ।
ਰਿਪੋਰਟਾਂ ਮੁਤਾਬਿਕ ਉਨ੍ਹਾਂ ਦੇ ਫੇਫੜੇ ਅਤੇ ਕਿਡਨੀ ਫੇਲ੍ਹ ਹੋ ਗਏ ਸਨ। ਜਿਸ ਕਾਰਨ ਅੱਜ ਉਨ੍ਹਾਂ ਨੇ ਆਖਰੀ ਸਾਹ ਲਏ। ਦੱਸ ਦਈਏ ਕਿ ਅਮਾਨੁੱਲ੍ਹਾ ਨੇ ਬਹੁਤ ਸਾਰੇ ਡਰਾਮਿਆਂ, ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜ਼ੌਹਰ ਦਿਖਾਏ ਸਨ।