ਪੰਜਾਬ ਦੀ ਧੀ ਅਮਨਦੀਪ ਕੌਰ ਭਾਰਤੀ ਫ਼ੌਜ ‘ਚ ਬਣੀ ਕੈਪਟਨ

TeamGlobalPunjab
2 Min Read

ਨੂਰਪੁਰ ਬੇਦੀ/ਨਵੀਂ ਦਿੱਲੀ: ਨੂਰਪੁਰ ਬੇਦੀ ਇਲਾਕੇ ਦੇ ਪਿੰਡ ਢਾਹਾਂ ਦੀ ਜੰਮਪਲ ਅਮਨਦੀਪ ਕੌਰ ਨੇ ਭਾਰਤੀ ਫ਼ੌਜ ਵਿਚ ਕੈਪਟਨ ਬਣਨ ਦਾ ਮਾਣ ਹਾਸਲ ਕੀਤਾ ਹੈ। ਅਮਨਦੀਪ ਕੌਰ ਨੇ ਜੂਨ 2017 ‘ਚ ਕੌਮੀ ਪੱਧਰ ਦੀ ਪ੍ਰੀਖਿਆ ਪਾਸ ਕਰਕੇ ਅਗਸਤ 2018 ‘ਚ ਲੈਫ਼ਟੀਨੈਂਟ ਬਣਕੇ ਤੇ ਹੁਣ 2 ਸਾਲਾਂ ਬਾਅਦ ਅਗਸਤ 2020 ਵਿਚ ਭਾਰਤੀ ਫ਼ੌਜ ਕੈਪਟਨ ਦਾ ਅਹੁਦਾ ਪ੍ਰਾਪਤ ਕੀਤਾ ਹੈ।

ਭਾਰਤੀ ਫ਼ੌਜ ‘ਚੋਂ ਸੇਵਾ ਮੁਕਤ ਅਮਨਦੀਪ ਕੌਰ ਨੇ ਪਿਤਾ ਕੈਪਟਨ ਪਾਖਰ ਸਿੰਘ ਤੇ ਤਾਇਆ ਕੈਪਟਨ ਮਹਿੰਦਰ ਸਿੰਘ ਤੋਂ ਮਿਲੀ ਪ੍ਰੇਰਣਾ ਨਾਲ ਅਤੇ ਨੂਰਪੁਰ ਬੇਦੀ ਵਿਖੇ ਆਪਣੇ ਸਹੁਰਾ ਪਰਿਵਾਰ ਦੇ ਸਹਿਯੋਗ ਸਦਕਾ ਆਪਣਾ ਭਾਰਤੀ ਫ਼ੌਜ ‘ਚ ਪਿਤਾ ਵਾਂਗ ਕੈਪਟਨ ਬਣਨ ਦੇ ਸੁਪਨੇ ਨੂੰ ਪੂਰਾ ਕਰ ਦਿਖਾਇਆ ਹੈ।

ਕੈਪਟਨ ਪਾਖਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਬਚਪਨ ਤੋਂ ਹੀ ਮੇਰੇ ਵਾਂਗ ਕੈਪਟਨ ਬਣਨ ਦੀ ਦਿਲੀ ਇੱਛਾ ਰੱਖਦੀ ਸੀ। ਅਮਨਦੀਪ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਇਲਾਕੇ ਦੀਆਂ ਸ਼ਖ਼ਸੀਅਤਾਂ ਤੇ ਹੋਰ ਰਿਸ਼ਤੇਦਾਰਾਂ ਨੇ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਇਲਾਕੇ ਦਾ ਨਾਮ ਕੌਮੀ ਪੱਧਰ ‘ਤੇ ਉੱਚਾ ਹੋਇਆ ਹੈ।

- Advertisement -

ਅਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ 10ਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਤਖ਼ਤਗੜ੍ਹ ਵਿਖੇ ਅਤੇ 10+2 ਸਵਾਮੀ ਬ੍ਰਹਮ ਸਾਗਰ ਬ੍ਰਹਮਾਨੰਦ ਭੂਰੀ ਵਾਲੇ ਗਰੀਬਦਾਸੀ ਕਾਲਜੀਏਟ ਸਕੂਲ ਟਿੱਬਾ ਨੰਗਲ ਤੋਂ ਮੈਡੀਕਲ ਵਿਸ਼ੇ ‘ਚ ਕੀਤੀ। ਜਦਕਿ ਬੀ.ਐਸ.ਸੀ. (ਨਰਸਿੰਗ) ਡੇਰਾਬਸੀ ਕਾਲਜ ਤੋਂ ਪਾਸ ਕਰਨ ਤੋਂ ਬਾਅਦ ਉਸਨੇ ਭਾਰਤੀ ਫ਼ੌਜ ਲਈ ਕੌਮੀ ਪੱਧਰ ਦੀ ਪ੍ਰੀਖਿਆ ਪਾਸ ਕਰਕੇ ਲੈਫ਼ਟੀਨੈਂਟ ਬਣਨ ਦਾ ਮਾਣ ਹਾਸਲ ਕੀਤਾ।

Share this Article
Leave a comment