ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਸਰਹੱਦੀ ਵਿਵਾਦ ਵਿਚਾਲੇ ਦਲਾਈ ਲਾਮਾ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ

Rajneet Kaur
2 Min Read

ਸ਼ਿਮਲਾ: ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਸਰਹੱਦੀ ਵਿਵਾਦ ਦਰਮਿਆਨ ਬੋਧੀ ਧਾਰਮਿਕ ਆਗੂ ਦਲਾਈ ਲਾਮਾ ਸਿੱਕਮ ਦੀ ਰਾਜਧਾਨੀ ਗੰਗਟੋਕ ਵਿੱਚ ਪੈਰੋਕਾਰਾਂ ਨੂੰ ਬੁੱਧ ਧਰਮ ਦੀ ਸਿੱਖਿਆ ਦੇਣਗੇ।ਇਹ ਚੀਨ ਤੋਂ 54 ਲਿੋਮੀਟਰ ਦੀ ਦੂਰੀ ‘ਤੇ ਹੈ।

 ਇਹ ਦੌਰਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਦਲਾਈਲਾਮਾ 13 ਸਾਲਾਂ ਬਾਅਦ ਸਿੱਕਮ ਦਾ ਦੌਰਾ ਕਰ ਰਹੇ ਹਨ। ਇਸ ਨਾਲ ਕੂਟਨੀਤਕ ਹਲਚਲ ਤੇਜ਼ ਹੋ ਗਈ ਹੈ। ਬੋਧੀ ਧਾਰਮਿਕ ਆਗੂ ਦੇ ਸਿੱਕਮ ਦੌਰੇ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦਲਾਈਲਾਮਾ  ਗੰਗਟੋਕ ਦੇ ਪਾਲਜੋਰ ਸਟੇਡੀਅਮ ਵਿੱਚ 11 ਅਕਤੂਬਰ ਨੂੰ ਸਵੇਰੇ ਧਾਰਮਿਕ ਆਗੂ ਆਚਾਰੀਆ ਗਯਾਲਸੇ ਸੰਗਪੋ ਥੋਕਮੇ ਦੁਆਰਾ ਲਿਖੀ ਗਈ 37 ਪ੍ਰੈਕਟਿਸਜ਼ ਆਫ਼ ਬੋਧੀਸਤਵਸ ਨਾਮਕ ਕਿਤਾਬ ਉੱਤੇ ਉਪਦੇਸ਼ ਦੇਣਗੇ।ਇਸ ਦੇ ਨਾਲ ਹੀ 12 ਅਕਤੂਬਰ ਨੂੰ ਸਵੇਰੇ ਗੁਰੂ ਪਦਮਸੰਭਵ ਦਾ ਉਪਦੇਸ਼ ਦੇਣਗੇ। ਹਾਲਾਂਕਿ ਸਿੱਕਮ ਸਰਕਾਰ ਦੀ ਜਾਣਕਾਰੀ ਮੁਤਾਬਕ ਦਲਾਈਲਾਮਾ ਦਾ ਇੱਥੇ 10 ਤੋਂ 14 ਅਕਤੂਬਰ ਤੱਕ ਪੰਜ ਦਿਨਾ ਦਾ ਦੌਰਾ ਹੈ।

ਦਸ ਦਈਏ ਕਿ  ਦਲਾਈ ਲਾਮਾ ਦੇ ਦਫ਼ਤਰ ਵੱਲੋਂ ਸਿਰਫ਼ ਦੋ ਦਿਨਾਂ ਦੇ ਰੁਕਣ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਬਾਕੀ ਤਿੰਨ ਦਿਨਾਂ ਦਾ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਹੈ। ਹੁਣ ਸਭ ਦੀ ਨਜ਼ਰ ਇਸ ਗੱਲ ‘ਤੇ ਹੋਵੇਗੀ ਕਿ ਉਹ 10, 13 ਅਤੇ 14 ਅਕਤੂਬਰ ਨੂੰ ਅਣਐਲਾਨੀ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ ਜਾਂ ਆਰਾਮ ਕਰਨਗੇ ਕਿਉਂਕਿ ਸਿੱਕਮ ਸਰਕਾਰ ਉਨ੍ਹਾਂ ਦੇ ਦੌਰੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment