ਅੰਮ੍ਰਿਤਸਰ: ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ 167 ਲੋਕਾਂ ‘ਚ ਇੱਕ ਯਾਤਰੀ ਅਲ ਕਾਇਦਾ ਦਾ ਖਤਰਨਾਕ ਅੱਤਵਾਦੀ ਇਬਰਾਹਿਮ ਜ਼ੁਬੇਰ ਮੁਹੰਮਦ ਨਿਕਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ੁਬੇਰ ਮੁਹੰਮਦ ਅੱਤਵਾਦੀ ਸੰਗਠਨ ਦਾ ਫਾਇਨਾਂਸ ਵਿੰਗ ਵੇਖਦਾ ਸੀ। ਪੇਸ਼ੇ ਤੋਂ ਇੰਜੀਨੀਅਰ ਅੱਤਵਾਦੀ ਨੂੰ ਅਮਰੀਕੀ ਸਰਕਾਰ ਅੱਤਵਾਦੀ ਗਤੀਵਿਧੀਆਂ ਦੇ ਮਾਮਲੇ ‘ਚ ਸ਼ਾਮਲ ਹੋਣ ‘ਤੇ ਦੋਸ਼ੀ ਕਰਾਰ ਦੇ ਚੁੱਕੀ ਹੈ।
ਦੱਸ ਦਈਏ ਕਿ ਅਮਰੀਕਾ ਨੇ 19 ਮਈ ਨੂੰ 167 ਭਾਰਤੀਆਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਡਿਪੋਰਟ ਕਰ ਅੰਮ੍ਰਿਤਸਰ ਭੇਜਿਆ ਸੀ। ਇਹ ਲੋਕ ਅਮਰੀਕਾ ਗੈਰਕਾਨੂੰਨੀ ਰੂਪ ਨਾਲ ਰਹਿ ਰਹੇ ਸਨ ਅਤੇ ਅਮਰੀਕਾ ‘ਚ ਗ੍ਰਿਫਤਾਰ ਕੀਤੇ ਗਏ ਸਨ। ਹੁਣ ਅਮਰੀਕਾ ਨੇ ਇਨ੍ਹਾਂ ਨੂੰ ਭਾਰਤ ਸਰਕਾਰ ਨੂੰ ਸੌਂਪ ਦਿੱਤਾ ਜਿਨ੍ਹਾ ਵਿੱਚ ਇਬਾਹਿਮ ਜ਼ੁਬੇਰ ਵੀ ਸ਼ਾਮਲ ਸੀ।
ਇਬਰਾਹਿਮ ਮੂਲ ਰੂਪ ਨਾਲ ਹੈਦਰਾਬਾਦ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਤੋਂ ਇੰਜੀਨੀਅਰ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸਾਲ 2001 ਨੂੰ ਭਾਰਤ ਛੱਡ ਕੇ ਅਮਰੀਕਾ ਚਲਾ ਗਿਆ ਸੀ। ਉਸਨੇ ਉੱਥੇ ਓਹਾਇਓ ਵਿੱਚ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ ਅਤੇ ਅੱਤਵਾਦੀ ਸੰਗਠਨ ਅਲ ਕਾਇਦਾ ਦੇ ਸੰਪਰਕ ਵਿੱਚ ਆ ਗਿਆ।