ਅਕਾਲੀ ਦਲ ਵਾਲੇ ਪੰਜਾਬ 10 ਵਿਧਾਇਕਾਂ ਦੀਆਂ ਵਿਧਾਇਕੀਆਂ ਕਰਾਉਣਗੇ ਰੱਦ, ਕਹਿੰਦੇ ਸਭ ਰਲੇ ਹੋਏ ਨੇ

TeamGlobalPunjab
2 Min Read

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ 6 ਵਿਧਾਇਕਾਂ ਨੂੰ ਵੰਡੇ ਗਏ ਮੰਤਰੀ ਦੇ ਆਹੁਦੇ ਤੋਂ ਵਿਰੋਧੀ ਪਾਰਟੀ ਵਾਲੇ ਬਹੁਤ ਹੀ ਖਫਾ ਹੋ ਗਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਆਹੁਦਿਆਂ ਦੀ ਵੰਡ ਤੋਂ ਬਾਅਦ ਕੈਪਟਨ ਨੂੰ ਇਤਹਾਸ ਦਾ ਸਭ ਤੋਂ ਵੇਹਲਾ ਮੁੱਖ ਮੰਤਰੀ ਗਰਦਾਨ ਦਿੱਤਾ ਹੈ ਉੱਥੇ ਇਸ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਵਿਧਾਨ ਸਭਾ ਦੇ ਸਪੀਕਰ ਨੂੰ ਮੰਗ ਪੱਤਰ ਸੌਂਪਿਆ ਹੈ।

ਸ਼੍ਰੋਮਣੀ ਅਕਾਲੀ ਦਲ ਆਗੂਆਂ ਦਾ ਕਹਿਣਾ ਹੈ ਕਿ ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇ ਆਹੁਦੇ ਦੇ ਕੇ ਸਰਕਾਰੀ ਖਜ਼ਾਨੇ ‘ਤੇ ਬੋਝ ਪਾਇਆ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਪਾਰਟੀ ਆਗੂਆਂ ਨੇ ਮੰਗ ਪੱਤਰ ਸੌਂਪਦਿਆਂ ਕਿਹਾ ਹੈ ਕਿ ਇਹ ਨਿਯਮਾਂ ਦੇ ਉਲਟ ਹੈ ਇਸ ਲਈ ਸਪੀਕਰ ਉਨ੍ਹਾਂ ਵਿਧਾਇਕਾਂ ਨੂੰ ਜਲਦ ਤੋਂ ਜਲਦ ਅਯੋਗ ਕਰਾਰ ਦੇਣ ਜਿਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਹੈ। ਇੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਨਿਰਾਸ਼ਾ ਜਤਾਉਂਦਿਆਂ ਕਿਹਾ ਕਿ ਉਹ ਇਹ ਅਜੇ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਮੰਗ ਪੱਤਰ ‘ਤੇ ਕੋਈ ਐਕਸ਼ਨ ਹੋਵੇਗਾ ਜਾਂ ਨਹੀਂ ਕਿਉਂਕਿ ਵਿਧਾਨ ਸਭਾ ਦੇ ਸਪੀਕਰ ਦਾ ਕੰਮ ਬਹੁਤ ਮੱਠੀ ਚਾਲ ਨਾਲ ਚੱਲ ਰਿਹਾ ਹੈ। ਇੱਥੇ ਹੀ ਬੋਲਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਅਜਿਹਾ ਫੈਸਲਾ ਲੈ ਕੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾਂ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਇਨ੍ਹਾਂ ਆਗੂਆਂ ਨੇ ਸਪੀਕਰ ਕੋਲੋਂ ‘ਆਪ’ ਦੇ ਉਨ੍ਹਾਂ ਬਾਕੀ ਰਹਿੰਦੇ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਕਰਨ ਲਈ ਵੀ ਸਪੀਕਰ ਨੂੰ ਕਿਹਾ ਕਿ ਇਹ ਲੋਕ ਨਿਯਮਾਂ ਅਨੁਸਾਰ ਅਯੋਗ ਹੋ ਚੁਕੇ ਹਨ ਤੇ ਇਨ੍ਹਾਂ ਦੇ ਅਸਤੀਫੇ ਮਨਜ਼ੂਰ ਕੀਤੇ ਜਾਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਜ਼ਿਮਨੀ ਚੋਣਾਂ ਇਕੱਠੀਆਂ ਹੀ ਕਰਵਾਏ ਜਾਣ ਦਾ ਰਾਹ ਪੱਧਰਾ ਹੋ ਸਕੇ।

Share this Article
Leave a comment