ਕੋਰੋਨਾ ਵਾਇਰਸ : ਸੂਬੇ ਵਿਚ ਵਧੀ ਮਰੀਜ਼ਾਂ ਦੀ ਗਿਣਤੀ, 39 ਨਵੇਂ ਮਾਮਲੇ ਆਏ ਸਾਹਮਣੇ

TeamGlobalPunjab
1 Min Read

ਚੰਡੀਗੜ੍ਹ : ਸੂਬੇ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਅੱਜ ਇਕ ਵਾਰ ਫਿਰ ਵਾਧਾ ਹੋਇਆ ਹੈ । ਅੱਜ ਇਸ ਦੇ 39 ਨਵੇਂ ਮਾਮਲੇ ਸਾਹਮਣੇ ਆਏ ਹਨ । ਇਸ ਨਾਲ ਸੂਬੇ ਵਿਚ ਮਰੀਜ਼ਾਂ ਦੀ ਗਿਣਤੀ 2197 ਹੋ ਗਈ ਹੈ । ਇਨ੍ਹਾਂ ਵਿੱਚੋ 1949 ਵਿਅਕਤੀ ਇਲਾਜ਼ ਉਪਰੰਤ ਆਪਣੇ ਘਰ ਚਲੇ ਗਏ ਹਨ ਜਦੋ ਕਿ 206 ਮਰੀਜ਼ਾਂ ਦਾ ਅਜੇ ਵੀ ਇਲਾਜ਼ ਚੱਲ ਰਿਹਾ ਹੈ ।
ਦੱਸ ਦੇਈਏ ਕਿ ਮਹਾਮਾਰੀ ਨੇ ਅੱਜ ਮੁਹਾਲੀ (3 ), ਪਟਿਆਲਾ (1 ) ਜਲੰਧਰ (8) ਲੁਧਿਆਣਾ (4) ਮੋਗਾ (2) ਅੰਮ੍ਰਿਤਸਰ ਸਾਹਿਬ (12) ਰੋਪੜ (1) ਪਠਾਨਕੋਟ (5) ਗੁਰਦਸਪੂਰ (3) ਤੋਂ ਸਾਹਮਣੇ ਆਏ ਹਨ ।

Share this Article
Leave a comment