ਕੈਨੇਡਾ ਦੀਆਂ ਇਨ੍ਹਾਂ ਏਅਰਲਾਈਨਜ਼ ਖਿਲਾਫ ਆਈਆਂ ਸਭ ਤੋਂ ਵੱਧ ਸ਼ਕਾਇਤਾਂ

Prabhjot Kaur
2 Min Read

ਟੋਰਾਂਟੋ: ਕੈਨੇਡਾ ‘ਚ ਬੀਤੇ ਸਮੇਂ ਦੌਰਾਨ ਹਵਾਈ ਅੱਡਿਆਂ ‘ਤੇ ਪੈਦਾ ਹੋਏ ਹਾਲਾਤ ਏਅਰਲਾਈਨਜ਼ ਖਿਲਾਫ ਸ਼ਿਕਾਇਤਾਂ ਵਧਣ ਦਾ ਕਾਰਨ ਵੀ ਬਣੇ ਪਰ ਤਾਜ਼ਾ ਅੰਕੜਿਆਂ ਤੋਂ ਇਹ ਸਾਹਮਣੇ ਆਇਆ ਹੈ ਕਿ ਸਸਤੀਆਂ ਦਰਾਂ ‘ਤੇ ਸਫਰ ਕਰਵਾਉਣ ਵਾਲੀਆਂ ਏਅਰਲਾਈਨਜ਼ ‘ਚ ਸ਼ਿਕਾਇਤਾਂ ਜ਼ਿਆਦਾ ਰਹੀਆਂ। ਅਪ੍ਰੈਲ ਤੋਂ ਸਤੰਬਰ ਤੱਕ ਕੈਨੇਡੀਅਨ ਟ੍ਰਾਂਸਪੋਰਟ ਏਜੰਸੀ ਨੂੰ ਸਭ ਤੋਂ ਵੱਧ ਸ਼ਿਕਾਇਤਾਂ ਫਲੇਅਰ ਏਅਰਲਾਈਨਜ਼ ਖਿਲਾਫ ਮਿਲੀਆਂ ਜਦਕਿ ਦੂਜੇ ਨੰਬਰ ‘ਤੇ ਸਵੂਪ ਏਅਰਲਾਈਨਜ਼ ਰਹੀ। ਸਨਵਿੰਗ ਏਅਰਲਾਈਨਜ਼ ਵਿਰੁੱਧ ਤੀਜੀ ਸਭ ਤੋਂ ਵੱਧ ਸ਼ਿਕਾਇਤਾਂ ਆਈਆਂ ਅਤੇ ਵੈਸਟਜੈਟ ਚੌਥੇ ਸਥਾਨ ‘ਤੇ ਰਹੀ। ਏਅਰ ਕੈਨੇਡਾ ਅਤੇ ਏਅਰ ਟ੍ਰਾਂਜ਼ੈਟ ਸ਼ਿਕਾਇਤਾਂ ਦੇ ਮਾਮਲੇ ‘ਚ ਸਭ ਤੋਂ ਪਿੱਛੇ ਰਹੀਆਂ।

ਇਸ ਤੋਂ ਇਲਾਵਾ ਕੈਨੇਡੀਅਨ ਟ੍ਰਾਂਸਪੋਰਟ ਏਜੰਸੀ ਕੋਲ ਵਿਦੇਸ਼ੀ ਏਅਰਲਾਈਨਜ਼ ਦੀ ਸ਼ਿਕਾਇਤਾਂ ਵੀ ਆਈਆਂ, ਜਿਨ੍ਹਾਂ ਵਿਚੋਂ ਤਾਂ ਸਭ ਤੋਂ ਅੱਗੇ ਕਤਰ ਏਅਰਵੇਜ਼ ਅਤੇ ਤੁਰਕਿਸ਼ ਏਅਰਲਾਈਨਜ਼ ਰਹੀਆਂ ਜਦਕਿ ਦੂਜਾ ਨੰਬਰ ਏਅਰ ਇੰਡੀਆ ਨੂੰ ਮਿਲਿਆ। ਰਾਇਲ ਏਅਰ ਤੀਜੇ ਅਤੇ ਇਤਿਹਾਦ ਏਅਰਵੇਜ਼ ਸ਼ਿਕਾਇਤਾਂ ਦੇ ਮਾਮਲੇ ‘ਚ ਚੌਥੇ ਸਥਾਨ ‘ਤੇ ਰਹੀ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਦਸੰਬਰ 2021 ‘ਚ 39 ਲੱਖ ਮੁਸਾਫ਼ਰਾਂ ਨੇ ਚਾਰਟਰਡ ਜਾਂ ਸਡਿਊਲਡ ਫਲਾਈਟਸ ਰਾਹੀਂ ਸਫਰ ਕੀਤਾ ਅਤੇ ਇਹ ਅੰਕੜਾ ਦਸੰਬਰ 2019 ਦੇ ਮੁਕਾਬਲੇ 45 ਫ਼ੀਸਦੀ ਘੱਟ ਬਣਦਾ ਸੀ ਪਰ 2022 ‘ਚ ਹਾਲਾਤ ਸੁਧਰੇ ਅਤੇ ਮੁਸਾਫ਼ਰਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ।

 

- Advertisement -

ਫਰਵਰੀ ਤੋਂ ਜੂਨ ਵਿਚਾਲੇ ਫਲਾਈਟਸ ਦੀ ਮੰਗ 20 ਫ਼ੀਸਦੀ ਵੱਧ ਗਈ ਅਤੇ ਸੰਭਾਵਤ ਤੌਰ ‘ਤੇ ਇਸ ਕਾਰਨ ਬਣਦੀਆਂ ਸੇਵਾਵਾਂ ਨਾਂ ਮਿਲਣ ਜਾਂ ਹੋਰ ਦਿੱਕਤਾਂ ਕਾਰਨ ਲੋਕਾਂ ਨੂੰ ਸ਼ਿਕਾਇਤਾਂ ਦਰਜ ਕਰਵਾਉਣੀਆਂ ਪਈਆਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment