ਅਮਰੀਕਾ ‘ਚ ਦੋ ਧਰਮਾਂ ਨੂੰ ਜੋੜਨ ਲਈ ਸ਼ੁਰੂ ਕੀਤੀ ਗਈ ਅਨੌਖੀ ਮੁਹਿੰਮ

Prabhjot Kaur
1 Min Read

ਵਾਸ਼ਿੰਗਟਨ: ਟੈਕਸਸ ਸਣੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ‘ਚ ਇਸਲਾਮ ਅਤੇ ਇਸਾਈ ਧਰਮ ਵਿਚਾਲੇ ਸਮਾਨਤਾ ਦੇ ਸੰਦੇਸ਼ ਵਾਲੇ ਬਿਲਬੋਰਡ ਲਗਾਏ ਗਏ ਹਨ। ਅਜਿਹਾ ਹੀ ਇਕ ਬੋਰਡ ਹਿਊਸਟਨ ਦੇ ਇੱਕ ਹਾਈਵੇਅ ‘ਤੇ ਦੇਖਿਆ ਜਾ ਸਕਦਾ ਹੈ, ਜੋ ਹਜ਼ਾਰਾਂ ਡਰਾਈਵਰਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਸ ਬੋਰਡ ‘ਤੇ  ‘ਮੁਸਲਿਮਜ਼ ਲਵ ਜੀਸਸ’ (ਮੁਸਲਿਮ ਜੀਸਸ ਨੂੰ ਪਿਆਰ ਕਰਦੇ ਹਨ) ਤੇ ਇਸ ਦੇ ਨੀਚੇ ਲਿਖਿਆ ਹੈ – ‘ਇਕ ਗੌਡ ਅਤੇ ਉਸ ਦੇ ਪੈਗੰਬਰ ਦਾ ਸੰਦੇਸ਼।’

ਜਾਣਕਾਰੀ ਮੁਤਾਬਕ ਇਲੀਨੋਇਸ ਸਥਿਤ ਇਸਲਾਮੀ ਸਿੱਖਿਆ ਕੇਂਦਰ ਗੈਨਪੀਸ ਸ਼ਿਕਾਗੋ, ਡੱਲਾਸ ਅਤੇ ਨਿਊਜਰਸੀ ਸਣੇ ਪੂਰੇ ਅਮਰੀਕਾ ਵਿੱਚ ਇਹ ਬਿਲਬੋਰਡ ਲਗਾ ਰਿਹਾ ਹੈ।

ਇੱਕ ਹੋਰਡਿੰਗ ਵਿੱਚ ਮੈਰੀ ਨੂੰ ਹਿਜਾਬ ‘ਚ ਦਿਖਾਇਆ ਗਿਆ ਹੈ ਅਤੇ ਲਿਖਿਆ ਹੈ, ‘ਲੱਕੀ ਮੈਰੀ ਨੇ ਹਿਜਾਬ ਪਹਿਨਿਆ ਹੋਇਆ ਸੀ। ਕੀ ਤੁਸੀਂ ਇਸ ਦਾ ਆਦਰ ਕਰੋਗੇ?’ ਇਸੇ ਤਰ੍ਹਾਂ ਦੇ ਹੋਰਡਿੰਗ ‘ਤੇ ਸਾਊਦੀ ਅਰਬ ‘ਚ ਕਾਬਾ ਦੀ ਇਮਾਰਤ ਦੀ ਤਸਵੀਰ ਸੀ, ਜਿਸ ਨੂੰ ਇਸਲਾਮ ‘ਚ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ, ਅਤੇ ਉਸ ‘ਤੇ ਸੰਦੇਸ਼ ਲਿਖਿਆ ਸੀ, ‘ਇਬਰਾਹਿਮ ਵਲੋਂ ਬਣਾਇਆ ਗਿਆ ਲੱਖਾਂ ਮੁਸਲਮਾਨਾਂ ਦੀ ਤੀਰਥ ਯਾਤਰਾ ਦਾ ਸਥਾਨ।’

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment