ਸੰਸਦ ਮੈਂਬਰਾਂ ਨੂੰ ਲੈ ਕੇ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ‘ਚ ਆਈ ਖਰਾਬੀ, ਵੇਣੂਗੋਪਾਲ ਨੇ ਪੋਸਟ ਕਰ ਦੱਸਿਆ ਕਿੰਝ ਬਚੀ ਜਾਨ

Global Team
4 Min Read

ਨਿਵੀਂ ਦਿੱਲੀ: ਤਿਰੂਵਨੰਤਪੁਰਮ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ AI2455 ਨੂੰ ਐਤਵਾਰ ਰਾਤ ਨੂੰ ਤਕਨੀਕੀ ਖਰਾਬੀ ਅਤੇ ਮੌਸਮ ਦੀ ਖਰਾਬੀ ਕਾਰਨ ਚੇਨਈ ਮੋੜ ਦਿੱਤਾ ਗਿਆ। ਏਅਰਬੱਸ A320 ਨਾਲ ਸੰਚਾਲਿਤ ਇਹ ਫਲਾਈਟ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਹਵਾ ਵਿੱਚ ਰਹੀ। ਏਅਰਲਾਈਨ ਨੇ ਬਿਆਨ ਜਾਰੀ ਕਰਕੇ ਕਿਹਾ, “10 ਅਗਸਤ ਨੂੰ ਤਿਰੂਵਨੰਤਪੁਰਮ ਤੋਂ ਦਿੱਲੀ ਜਾ ਰਹੀ ਫਲਾਈਟ AI2455 ਦੇ ਪਾਇਲਟ ਨੇ ਸੰਭਾਵੀ ਤਕਨੀਕੀ ਸਮੱਸਿਆ ਅਤੇ ਖਰਾਬ ਮੌਸਮ ਨੂੰ ਦੇਖਦਿਆਂ ਸੁਰੱਖਿਆ ਦੇ ਤੌਰ ’ਤੇ ਜਹਾਜ਼ ਨੂੰ ਚੇਨਈ ਵੱਲ ਮੋੜਿਆ।”

ਫਲਾਈਟ ’ਚ ਸਵਾਰ ਸਨ 5 ਸੰਸਦ ਮੈਂਬਰ

ਫਲਾਈਟਰਾਡਾਰ24 ਦੀ ਜਾਣਕਾਰੀ ਮੁਤਾਬਕ, ਜਹਾਜ਼ ਨੇ ਰਾਤ 8 ਵਜੇ ਤੋਂ ਬਾਅਦ ਤਿਰੂਵਨੰਤਪੁਰਮ ਤੋਂ ਉਡਾਣ ਭਰੀ ਅਤੇ ਰਾਤ 10:35 ਵਜੇ ਦੇ ਕਰੀਬ ਚੇਨਈ ਪਹੁੰਚਿਆ। ਇਸ ਜਹਾਜ਼ ’ਚ 5 ਸੰਸਦ ਮੈਂਬਰ ਕੇਸੀ ਵੇਣੁਗੋਪਾਲ, ਕੋਡੀਕੁਨਿਲ ਸੁਰੇਸ਼, ਅਡੂਰ ਪ੍ਰਕਾਸ਼, ਕੇ. ਰਾਧਾਕ੍ਰਿਸ਼ਨਨ ਅਤੇ ਰੌਬਰਟ ਬਰੂਸ ਦਿੱਲੀ ਜਾ ਰਹੇ ਸਨ। ਲੈਂਡਿੰਗ ਤੋਂ ਬਾਅਦ ਕਾਂਗਰਸ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਨੇ ਇਸ ਘਟਨਾ ਨੂੰ “ਵੱਡੀ ਦੁਰਘਟਨਾ ਤੋਂ ਬਾਲ-ਬਾਲ ਬਚਣ” ਵਾਲੀ ਸਥਿਤੀ ਦੱਸਿਆ।

ਕੇਸੀ ਵੇਣੁਗੋਪਾਲ ਦਾ ਡਰਾਉਣਾ ਅਨੁਭਵ

ਕੇਸੀ ਵੇਣੁਗੋਪਾਲ ਨੇ ਸੋਸ਼ਲ ਮੀਡੀਆ ਪਲੈਟਫਾਰਮ X ’ਤੇ ਲਿਖਿਆ, “ਤਿਰੂਵਨੰਤਪੁਰਮ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ AI2455, ਜਿਸ ’ਚ ਮੈਂ, ਕਈ ਸੰਸਦ ਮੈਂਬਰ ਅਤੇ ਸੈਂਕੜੇ ਯਾਤਰੀ ਸਵਾਰ ਸਨ, ਇੱਕ ਵੱਡੇ ਹਾਦਸੇ ਦੇ ਬਿਲਕੁਲ ਨੇੜੇ ਪਹੁੰਚ ਗਈ। ਫਲਾਈਟ ਦੇਰੀ ਨਾਲ ਸ਼ੁਰੂ ਹੋਈ, ਅਤੇ ਉਡਾਣ ਤੋਂ ਕੁਝ ਸਮੇਂ ਬਾਅਦ ਤੇਜ਼ ਝਟਕੇ ਮਹਿਸੂਸ ਹੋਏ। ਲਗਭਗ ਇੱਕ ਘੰਟੇ ਬਾਅਦ ਕਪਤਾਨ ਨੇ ਦੱਸਿਆ ਕਿ ਸਿਗਨਲ ਸਮੱਸਿਆ ਕਾਰਨ ਜਹਾਜ਼ ਨੂੰ ਚੇਨਈ ਮੋੜਿਆ ਜਾ ਰਿਹਾ ਹੈ। ਅਸੀਂ ਦੋ ਘੰਟੇ ਚੇਨਈ ਹਵਾਈ ਅੱਡੇ ਦੇ ਉੱਪਰ ਚੱਕਰ ਕੱਟਦੇ ਰਹੇ। ਪਹਿਲੀ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਇੱਕ ਡਰਾਉਣਾ ਪਲ ਆਇਆ ਜਦੋਂ ਪਤਾ ਲੱਗਾ ਕਿ ਰਨਵੇ ’ਤੇ ਦੂਜਾ ਜਹਾਜ਼ ਸੀ। ਪਾਇਲਟ ਨੇ ਤੁਰੰਤ ਜਹਾਜ਼ ਨੂੰ ਵਾਪਸ ਉਡਾਇਆ, ਜਿਸ ਨਾਲ ਸਾਰਿਆਂ ਦੀ ਜਾਨ ਬਚੀ। ਦੂਜੀ ਕੋਸ਼ਿਸ਼ ’ਚ ਫਲਾਈਟ ਸੁਰੱਖਿਅਤ ਉਤਰੀ। ਪਾਇਲਟ ਦੀ ਸੂਝ-ਬੂਝ ਅਤੇ ਕਿਸਮਤ ਨੇ ਸਾਨੂੰ ਬਚਾਇਆ। ਯਾਤਰੀਆਂ ਦੀ ਸੁਰੱਖਿਆ ਨੂੰ ਕਿਸਮਤ ’ਤੇ ਨਹੀਂ ਛੱਡਿਆ ਜਾ ਸਕਦਾ। ਮੈਂ DGCA ਅਤੇ ਸਿਵਲ ਏਵੀਏਸ਼ਨ ਮੰਤਰਾਲੇ ਨੂੰ ਬੇਨਤੀ ਕਰਦਾ ਹਾਂ ਕਿ ਇਸ ਘਟਨਾ ਦੀ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਅਜਿਹੀਆਂ ਗਲਤੀਆਂ ਦੁਬਾਰਾ ਨਾ ਹੋਣ।”

ਏਅਰ ਇੰਡੀਆ ਦਾ ਜਵਾਬ

ਏਅਰ ਇੰਡੀਆ ਨੇ ਕੇਸੀ ਵੇਣੁਗੋਪਾਲ ਦੀ ਪੋਸਟ ਦੇ ਜਵਾਬ ’ਚ X ’ਤੇ ਲਿਖਿਆ, “ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਚੇਨਈ ਵੱਲ ਮੋੜਨ ਦਾ ਫੈਸਲਾ ਸੁਰੱਖਿਆ ਦੇ ਤੌਰ ’ਤੇ ਲਿਆ ਗਿਆ ਸੀ, ਕਿਉਂਕਿ ਜਹਾਜ਼ ’ਚ ਤਕਨੀਕੀ ਸਮੱਸਿਆ ਅਤੇ ਮੌਸਮ ਦੀ ਖਰਾਬੀ ਸੀ। ਪਹਿਲੀ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਚੇਨਈ ਏਅਰ ਟ੍ਰੈਫਿਕ ਕੰਟਰੋਲ (ATC) ਨੇ ‘ਗੋ-ਅਰਾਊਂਡ’ ਦਾ ਨਿਰਦੇਸ਼ ਦਿੱਤਾ ਸੀ, ਜੋ ਕਿਸੇ ਦੂਜੇ ਜਹਾਜ਼ ਦੇ ਰਨਵੇ ’ਤੇ ਹੋਣ ਕਾਰਨ ਨਹੀਂ ਸੀ।”

Share This Article
Leave a Comment