ਯੂਕਰੇਨ ਤੋਂ ਭਾਰਤੀਆਂ ਨੂੰ ਲੈਣ ਗਿਆ ਏਅਰ ਇੰਡੀਆ ਦਾ ਜਹਾਜ਼ ਰਾਹ ’ਚੋਂ ਮੁੜਿਆ, ਹਜ਼ਾਰਾਂ ਭਾਰਤੀ ਫਸੇ

TeamGlobalPunjab
2 Min Read

ਨਵੀਂ ਦਿੱਲੀ: ਰੂਸ ਨੇ ਵਲਾਦੀਮੀਰ ਪੁਤਿਨ ਦੇ ਐਲਾਨ ਤੋਂ ਬਾਅਦ ਯੂਕਰੇਨ ‘ਤੇ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਏਅਰਪੋਰਟ ਅਤੇ ਫੌਜੀ ਠਿਕਾਣੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਨੂੰ ਦੇਖਦਿਆਂ ਯੂਕਰੇਨ ਨੇ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਹੈ। ਇਸੇ ਕਾਰਨ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੀਵ ਲਈ ਉਡ਼ਾਣ ਭਰਨ ਵਾਲਾ ਏਅਰ ਇੰਡੀਆ ਦਾ ਇੱਕ ਜਹਾਜ਼ ਦਿੱਲੀ ਵਾਪਸ ਪਰਤ ਰਿਹਾ ਹੈ। ਜਾਣਕਾਰੀ ਮੁਤਾਬਕ ਲਗਭਗ 20 ਹਜ਼ਾਰ ਭਾਰਤੀ ਹੁਣ ਵੀ ਯੂਕਰੇਨ ਵਿੱਚ ਫਸੇ ਹਨ ਤੇ ਉਹ ਆਪਣੇ ਦੇਸ਼ ਪਰਤਣ ਦਾ ਇੰਤਜਾਰ ਕਰ ਰਹੇ ਹਨ।

ਏਅਰਲਾਈਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਏਅਰ ਇੰਅਆ ਦੀ ਉਡ਼ਾਣ AI 1947 ਵਾਪਸ ਆ ਰਹੀ ਹੈ, ਕਿਉਂਕਿ ਕੀਵ ਵਿੱਚ NOTAM ਲਾਗੂ ਕੀਤਾ ਗਿਆ ਹੈ। ਇਸ ਦੇ ਮੁਤਾਬਕ ਵੀਰਵਾਰ ਸਵੇਰੇ ਤੋਂ ਯੂਕਰੇਨ ‘ਚ ਉਡਾਣਾ ਬੰਦ ਹਨ। ਏਅਰ ਇੰਅਆ ਅਤੇ ਕੇਂਦਰ ਸਰਕਾਰ ਨੇ ਇਸ ਨੋਟਿਸ ਤੋਂ ਬਾਅਦ ਜਹਾਜ਼ ਨੂੰ ਦਿੱਲੀ ਵਾਪਸ ਬੁਲਾਉਣ ਦਾ ਫੈਸਲਾ ਲਿਆ। ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਨੇ ਦਿੱਲੀ ਪਰਤਣ ਲਈ ਇਰਾਨੀ ਹਵਾਈ ਖੇਤਰ ਤੋਂ ਯੂ-ਟਰਨ ਲੈ ਲਿਆ ਹੈ।

ਦੱਸਣਯੋਗ ਹੈ ਕਿ ਦਿੱਲੀ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈਅੱਡੇ ਤੋਂ ਸਵੇਰੇ ਲਗਭਗ ਸਾਢੇ ਸੱਤ ਵਜੇ ਕੀਵ ਦੇ ਬਾਰਿਸਪਿਲ ਅੰਤਰਰਾਸ਼ਟਰੀ ਹਵਾਈਅੱਡੇ ਲਈ ਉਡ਼ਾਣ ਭਰੀ ਸੀ। ਇਸ ਵਿਚਾਲੇ ਕੀਵ ਤੋਂ ਯੂਕਰੇਨ ਇੰਟਰਨੈਸ਼ਨਲ ਏਅਰਲਾਇੰਸ ਦਾ ਇੱਕ ਜਹਾਜ਼ ਵੀਰਵਾਰ ਸਵੇਰੇ ਕਰੀਬ 7:45 ਵਜੇ ਦਿੱਲੀ ਹਵਾਈਅੱਡੇ ‘ਤੇ ਉਤੱਰਿਆ।STIC ਦੀ ਨਿਦੇਸ਼ਕ ਅੰਜੂ ਨੇ ਦੱਸਿਆ ਕਿ ਜਹਾਜ਼ ਵਿੱਚ 182 ਭਾਰਤੀ ਨਾਗਰਿਕ ਸਨ ਅਤੇ ਉਨ੍ਹਾਂ ‘ਚੋਂ ਸਾਰੇ ਵਿਦਿਆਰਥੀ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment