ਹੁਣ ਭਾਰਤੀ ਟਰੈਵਲ ਏਜੰਟ ਬੁੱਕ ਨਹੀਂ ਕਰ ਸਕਣਗੇ ਕੈਨੇਡਾ ਦੀਆਂ ਟਿਕਟਾਂ

TeamGlobalPunjab
2 Min Read

ਨਵੀਂ ਦਿੱਲੀ: ਏਅਰ ਇੰਡੀਆ ਨੇ ਲੋਕਲ ਏਜੰਟਾਂ ਨੂੰ ਕੈਨੇਡਾ ਦੀਆਂ ਟਿਕਟਾਂ ਬੁੱਕ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਲੋਕਲ ਏਜੰਟ ਇਸ ਤੋਂ ਮੋਟਾ ਮੁਨਾਫਾ ਕਮਾ ਰਹੇ ਸਨ, ਜਿਸ ਨੂੰ ਰੋਕਣ ਲਈ ਏਅਰ ਇੰਡੀਆ ਨੇ ਇਹ ਕਦਮ ਚੁੱਕਿਆ ਹੈ। ਏਅਰਲਾਈਨ ਨੇ ਦੱਸਿਆ ਕਿ ਏਜੰਟਾਂ ਵੱਲੋਂ ਬਈਮਾਨੀ ਕੀਤੀ ਜਾਂਦੀ ਸੀ ਜੋ ਇਸ ਪਾਬੰਦੀ ਦਾ ਸਭ ਤੋਂ ਵੱਡਾ ਕਾਰਨ ਬਣੀ। ਏਜੰਟ ਖੁਦ ਹੀ ਸੀਟਾਂ ਬੁੱਕ ਕਰ ਲੈਂਦੇ ਅਤੇ ਮੁਸਾਫ਼ਰਾਂ ਨੂੰ ਚਾਰ ਗੁਣਾ ਕੀਮਤ ‘ਤੇ ਵੇਚ ਦਿੰਦੇ ਸਨ।

ਇੱਕ ਰਿਪੋਰਟ ਮੁਤਾਬਕ ਏਜੰਟਾਂ ਦੀ ਹੇਰਾਫੇਰੀ ਨਾਲ ਨਾਂ ਸਿਰਫ਼ ਮੁਸਾਫ਼ਰਾਂ ‘ਤੇ ਆਰਥਿਕ ਬੋਝ ਵਧਿਆ ਬਲਕਿ ਏਅਰਲਾਈਨ ਨੂੰ ਵੀ ਨੁਕਸਾਨ ਹੋਇਆ। ਏਅਰ ਇੰਡੀਆ ਦਾ ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ 27 ਮਾਰਚ ਤੋਂ ਇੰਟਰਨੈਸ਼ਨਲ ਫ਼ਲਾਈਟਸ ‘ਤੇ ਲੱਗੀ ਪਾਬੰਦੀ ਹਟ ਰਹੀ ਹੈ।

ਏਅਰ ਇੰਡੀਆ ਨੇ ਮੁਸਾਫ਼ਰਾਂ ਨੂੰ ਦੱਸਿਆ ਗਿਆ ਹੈ ਕਿ ਉਹ ਏਅਰਲਾਈਨ ਦੀ ਵੈਬਸਾਈਟ ‘ਤੇ ਜਾ ਕੇ ਟਿਕਟ ਬੁੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਕਾਲ ਸੈਂਟਰਾਂ ‘ਚ ਫੋਨ ਕਰ ਕੇ ਵੀ ਕੈਨੇਡਾ ਜਾਣ ਦੀ ਟਿਕਟ ਬੁੱਕ ਕਰਵਾਈ ਜਾ ਸਕਦੀ ਹੈ। ਲੋਕਲ ਏਜੰਟਾਂ ‘ਤੇ ਪਾਬੰਦੀ ਤੋਂ ਬਾਅਦ ਹੁਣ ਮੁਸਾਫ਼ਰਾਂ ਨੂੰ ਪਹਿਲਾਂ ਦੇ ਮੁਕਾਬਲੇ ਘੱਟ ਰੇਟਾਂ ‘ਤੇ ਟਿਕਟਾਂ ਮਿਲ ਸਕਣਗੀਆਂ।

ਦੱਸਣਯੇਗ ਹੈ ਕਿ ਏਅਰ ਇੰਡੀਆ ਵੱਲੋਂ ਭਾਰਤ ਤੇ ਕੈਨੇਡਾ ਵਿਚਾਲੇ ਸਿੱਧੀਆਂ ਉਡਾਣਾਂ ਚਲਾਈਆਂ ਜਾਂਦੀਆਂ ਹਨ। ਕੈਨੇਡਾ ‘ਚ ਲੱਖਾਂ ਪ੍ਰਵਾਸੀ ਭਾਰਤੀ ਵਸਦੇ ਹਨ ਤੇ ਹਜ਼ਾਰਾਂ ਭਾਰਤੀ ਵਿਦਿਆਰਥੀ ਹਰ ਸਾਲ ਕੈਨੇਡਾ ਪਹੁੰਚਦੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment