punjab govt punjab govt
Home / News / ਦਿੱਲੀ ‘ਚ ਗ੍ਰਿਫ਼ਤਾਰ ਪਾਕਿਸਤਾਨੀ ਅੱਤਵਾਦੀ ਸੰਬੰਧੀ ਪੁਲਿਸ ਨੇ ਕੀਤੇ ਵੱਡੇ ਖੁਲਾਸੇ

ਦਿੱਲੀ ‘ਚ ਗ੍ਰਿਫ਼ਤਾਰ ਪਾਕਿਸਤਾਨੀ ਅੱਤਵਾਦੀ ਸੰਬੰਧੀ ਪੁਲਿਸ ਨੇ ਕੀਤੇ ਵੱਡੇ ਖੁਲਾਸੇ

ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਲਕਸ਼ਮੀ ਨਗਰ ਤੋਂ ਗ੍ਰਿਫ਼ਤਾਰ ਕੀਤੇ ਗਏ ਪਾਕਿਸਤਾਨੀ ਅੱਤਵਾਦੀ ਮੁਹੰਮਦ ਅਸ਼ਰਫ਼ ਦੇ ਸੰਬੰਧ ‘ਚ ਪ੍ਰੈਸ ਕਾਨਫਰੰਸ ਕੀਤੀ, ਜਿਸ ‘ਚ ਕਈ ਅਹਿਮ ਖੁਲਾਸੇ ਕੀਤੇ ਗਏ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੇ ਡੀਸੀਪੀ ਪ੍ਰਮੋਦ ਕੁਸ਼ਵਾਹਾ ਨੇ ਦੱਸਿਆ ਕਿ ਮੁਢੱਲੀ ਪੁੱਛਗਿੱਛ ‘ਚ ਦੱਸਿਆ ਗਿਆ ਹੈ ਕਿ ਉਹ ਜੰਮੂ-ਕਸ਼ਮੀਰ ਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਕਈ ਅੱਤਵਾਦੀ ਘਟਨਾਵਾਂ ‘ਚ ਸ਼ਾਮਲ ਸੀ।

ਪੁਲਿਸ ਅਨੁਸਾਰ ਇਸ ਅੱਤਵਾਦੀ ਨੇ ਕੁਝ ਅੱਤਵਾਦੀ ਗਤੀਵਿਧੀਆਂ ਕਰਨੀਆਂ ਸਨ, ਸਥਾਨ ਦਾ ਜ਼ਿਕਰ ਨਹੀਂ ਕੀਤਾ ਗਿਆ । ਇਸ ਨੂੰ ਪਾਕਿਸਤਾਨੀ ਆਈਐਸਆਈ ਸੰਭਾਲ ਰਹੀ ਸੀ। ਉਹ ਪਾਕਿਸਤਾਨ ਦੇ ਨਾਸਿਰ ਨਾਂ ਦੇ ਵਿਅਕਤੀ ਦੇ ਸੰਪਰਕ ‘ਚ ਸੀ ਜੋ ਪਾਕਿਸਤਾਨ ਦੀ ਆਈਐਸਆਈ ਦਾ ਸੀ। ਉਸ ਬਾਰੇ ਅਜੇ ਕੋਈ ਹੋਰ ਜਾਣਕਾਰੀ ਨਹੀਂ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਡੀਸੀਪੀ ਸਪੈਸ਼ਲ ਸੈੱਲ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਜਾਅਲੀ ਆਈਡੀ ਮਿਲੀਆਂ, ਜਿਨ੍ਹਾਂ ‘ਚੋਂ ਇਕ ਅਹਿਮਦ ਨੂਰੀ ਦੇ ਨਾਂ ‘ਤੇ ਸੀ। ਉਸ ਨੇ ਇਕ ਭਾਰਤੀ ਪਾਸਪੋਰਟ ਵੀ ਹਾਸਲ ਕੀਤਾ ਸੀ, ਥਾਈਲੈਂਡ ਅਤੇ ਸਾਊਦੀ ਅਰਬ ਦੀ ਯਾਤਰਾ ਕੀਤੀ ਸੀ।

ਵੱਡੀ ਗੱਲ ਇਹ ਕਿ ਉਸ ਨੇ ਦਸਤਾਵੇਜ਼ਾਂ ਲਈ ਗਾਜ਼ੀਆਬਾਦ ‘ਚ ਇਕ ਭਾਰਤੀ ਔਰਤ ਨਾਲ ਵਿਆਹ ਕੀਤਾ। ਉਸ ਕੋਲ ਬਿਹਾਰ ਦੀ ਆਈਡੀ ਸੀ। ਇਹ ਪਿਛਲੇ ਕਈ ਸਾਲਾਂ ਤੋਂ ਭਾਰਤ ‘ਚ ਰਹਿ ਰਿਹਾ ਸੀ ਤੇ ਇਕ ਸਲੀਪਰ ਸੈੱਲ ਵਜੋਂ ਕੰਮ ਕਰ ਰਿਹਾ ਸੀ। ਉਸ ਕੋਲੋਂ ਇਕ ਏਕੇ-47 ਰਾਈਫਲ ਤੇ ਹੋਰ ਹਥਿਆਰ ਜ਼ਬਤ ਕੀਤੇ ਗਏ ਹਨ।

     ਪ੍ਰਮੋਦ ਕੁਸ਼ਵਾਹਾ ਨੇ ਦੱਸਿਆ ਕਿ ਉਹ ਇੱਥੇ ਦਸ ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਿਹਾ ਸੀ। ਇਹ ਸਲੀਪਰ ਸੈੱਲ ਵਾਂਗ ਕੰਮ ਕਰ ਰਿਹਾ ਸੀ। ਇਸ ਦਾ ਇਰਾਦਾ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣਾ ਸੀ ਪਰ ਅਜੇ ਤਕ ਟੀਚੇ ਦਾ ਐਲਾਨ ਨਹੀਂ ਕੀਤਾ ਗਿਆ ਹੈ। ਉਹ ਬੰਗਲਾਦੇਸ਼ ਤੋਂ ਭਾਰਤ ਆਇਆ ਸੀ ਤੇ ਦੋ ਵਾਰ ਵਿਦੇਸ਼ ਵੀ ਜਾ ਚੁੱਕਾ ਹੈ। ਇਸ ਨੂੰ ‘ਟਾਸਕ’ ਦਿੱਤੀ ਗਈ ਸੀ, ਜਿਸ ਦਾ ਕੋਡ ਨਾਮ ਨਾਸਿਰ ਦਿੱਤਾ ਗਿਆ ਸੀ। ਉਹ ਪੀਰ ਮੌਲਾਨਾ ਵਜੋਂ ਕੰਮ ਕਰਦਾ ਸੀ।

Check Also

ਪੰਜਾਬ ‘ਚ ਭਾਰੀ ਬਾਰਸ਼ ਅਤੇ ਗੜੇਮਾਰੀ ਨਾਲ ਝੋਨੇ ਦੀ ਪੱਕੀ ਫ਼ਸਲ ਢਹਿ ਢੇਰੀ

ਨਿਊਜ਼ ਡੈਸਕ: ਸ਼ਨੀਵਾਰ ਰਾਤ ਤੋਂ ਹੀ ਪੱਕੀ ਫ਼ਸਲ ‘ਤੇ ਹੋਈ ਗੜ੍ਹੇਮਾਰੀ ਅਤੇ ਮੋਹਲੇਧਾਰ ਬਾਰਿਸ਼ ਨੇ …

Leave a Reply

Your email address will not be published. Required fields are marked *