ਇੰਗਲੈਂਡ ਪਾਸੋਂ ਹੋਈ ਬੁਰੀ ਹਾਰ ਤੋਂ ਬਾਅਦ ਕ੍ਰਿਕਟ ਪ੍ਰੇਮੀਆਂ ਨੂੰ ਯਾਦ ਆਇਆ ਮਹਿੰਦਰ ਸਿੰਘ ਧੋਨੀ  

Global Team
1 Min Read

ਨਿਉਜ ਡੈਸਕ : ਟੀ 20 ਮੈਚ ਅੰਦਰ ਭਾਰਤੀ ਟੀਮ ਦੀ ਇੰਗਲੈਂਡ ਹੱਥੋਂ ਹੋਈ ਹਾਰ ਤੋਂ ਬਾਅਦ ਭਾਰਤੀ ਟੀਮ ਤੇ ਗੁੱਸਾ ਦਿਖਾਇਆ ਜਾ ਰਿਹਾ ਹੈ । ਜੀ ਹਾਂ ਭਾਰਤੀ ਕ੍ਰਿਕੇਟ ਪ੍ਰੇਮੀਆਂ ਵੱਲੋਂ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਤੇ ਜਿੱਥੇ ਗੁੱਸਾ ਦਿਖਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਕਪਤਾਨੀ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ।

- Advertisement -

ਕ੍ਰਿਕਟ ਪ੍ਰੇਮੀਆਂ ਦਾ ਕਹਿਣਾ ਹੈ ਕਿ ਜਿਹੜਾ ਅਣਹੋਣੀ ਨੂੰ ਹੋਣੀ ਵਿੱਚ ਬਦਲ ਦੇਵੇ ਉਸ ਦਾ ਨਾਮ ਧੋਂਨੀ ਹੈ ।ਧੋਨੀ ਭਾਰਤੀ ਕ੍ਰਿਕਟ ਦਾ ਇੱਕ ਅਜਿਹਾ ਖਿਡਾਰੀ, ਜਿਸ ਨੇ ਇਤਿਹਾਸ ਰਚਿਆ ਹੈ। ਅੱਜ ਭਾਰਤ ਸੈਮੀਫਾਈਨਲ ‘ਚ ਇੰਗਲੈਂਡ ਤੋਂ 10 ਵਿਕਟਾਂ ਨਾਲ ਹਾਰ ਗਿਆ।

 

- Advertisement -

ਇਸ ਸਮੇਂ ਭਾਰਤੀ ਕ੍ਰਿਕਟ ਪ੍ਰਸ਼ੰਸਕ ਟੀਮ ਇੰਡੀਆ ਤੋਂ ਕਾਫੀ ਨਾਰਾਜ਼ ਹਨ। ਕਪਤਾਨੀ ਤੋਂ ਲੈ ਕੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਤੱਕ ਸਵਾਲ ਉਠਾਏ ਜਾ ਰਹੇ ਹਨ। ਮਹਿੰਦਰ ਸਿੰਘ ਧੋਨੀ ਨੇ ਭਾਵੇਂ ਸੰਨਿਆਸ ਲੈ ਲਿਆ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਭੁੱਲੇ ਨਹੀਂ ਹਨ। ਉਨ੍ਹਾਂ ਵੱਲੋਂ ਧੋਨੀ ਦੀਆਂ ਪੁਰਾਣੀਆਂ ਵੀਡੀਓ ਸ਼ੇਅਰ ਕਰਦਿਆਂ  ਧੋਨੀ ਨੂੰ ਯਾਦ ਕੀਤਾ ਜਾ ਰਿਹਾ ਹੈ  

 

 

Share this Article
Leave a comment