ਗਾਇਕ ਨਿੱਕੂ ਤੋਂ ਬਾਅਦ ਫ਼ਿਰੋਜ਼ ਖਾਨ ਦੀ ਵੀਡੀਓ ਵਾਇਰਲ, ਗਾਇਕ ਨੇ ਦੱਸਿਆ ਕੀ ਹੈ ਸੱਚ

Rajneet Kaur
2 Min Read

ਨਿਊਜ਼ ਡੈਸਕ: ਗਾਇਕ ਇੰਦਰਜੀਤ ਨਿੱਕੂ ਦੀ ਇਕ ਡੇਰੇ ‘ਤੇ ਜਾਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ ‘ਤੇ ਪ੍ਰਸਿੱਧ ਲੋਕ ਗਾਇਕ ਫ਼ਿਰੋਜ਼ ਖਾਨ ਦੀ  ਵੀਡੀਓ ਵਾਇਰਲ ਹੋ ਰਹੀ ਹੈ। ਜਿਸ ‘ਚ ਫਿਰੋਜ਼ ਖਾਨ ਚਰਚ ‘ਚ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਗਾਇਕ ਫਿਰੋਜ਼ ਖ਼ਾਨ ਨੇ ਕਿਹਾ ਕਿ ਕੁਝ ਸ਼ਰਾਰਤੀ ਲੋਕਾਂ ਵੱਲੋਂ ਉਨ੍ਹਾਂ ਦੀ ਬਹੁਤ ਪੁਰਾਣੀ  ਚਰਚ ਵਿਚ ਜਾਣ ਦੀ ਵੀਡੀਓ ਵਾਇਰਲ ਕੀਤੀ ਹੈ। ਲੋਕਾਂ ਵੱਲੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਸਾਰੇ ਧਰਮ ਸਤਿਕਾਰਤ ਹਨ ਅਤੇ ਕਲਾਕਾਰ ਸਾਰੇ ਧਰਮਾਂ ਦੇ ਸਾਂਝੇ ਹੁੰਦੇ ਹਨ। ਲੋਕ ਜਗਰਾਤੇ, ਪੀਰਾਂ-ਫ਼ਕੀਰਾਂ ਦੇ ਮੇਲਿਆਂ ਸਮੇਤ ਹਰ ਧਰਮ ਦੇ ਸਮਾਗਮਾਂ ਵਿਚ ਬੁਲਾਉਂਦੇ ਹਨ।

ਫਿਰੋਜ਼ ਖਾਨ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜਿਥੇ ਮੈਂ ਮਾਤਾ ਦੀਆਂ ਭੇਟਾਂ, ਭਗਵਾਨ ਵਾਲਮੀਕਿ ਜੀ ਦੇ ਸ਼ਬਦ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੀਤ ਤੇਰਾਂ ਤੇਰਾਂ ਤੋਲਦਾ ਗਾਏ ਉਥੇ ਹੀ ਮਸੀਹੀ ਲੋਕ ਵੀ ਬਾਕੀ ਧਰਮ ਦੇ ਲੋਕਾਂ ਵਾਂਗ ਉਨ੍ਹਾਂ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਲਈ ਮਸੀਹੀ ਗੀਤ ਗਾਏ ਹਨ। ਉਨ੍ਹਾਂ ਕਿਹਾ ਕਿ ਉਹ ਹਰ ਧਰਮ ਦੀ ਕਦਰ ਕਰਦੇ ਹਨ ਪਰ ਜਿਸ ਧਰਮ ਵਿਚ ਜਨਮ ਲਿਆ ਹੈ, ਉਸ ਵਿਚ ਉਹ ਪਰਪੱਕ ਹਨ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment