ਬਟਾਲਾ ਫੈਕਟਰੀ ਧਮਾਕੇ ਤੋਂ ਕੋਈ ਸਬਕ ਨਹੀਂ ਲਿਆ ਪ੍ਰਸ਼ਾਸਨ ਨੇ, ਆਹ ਦੇਖੋ ਅੰਮ੍ਰਿਤਸਰ ‘ਚ ਵੀ ਫੈਕਟਰੀ ਅੰਦਰ ਹੋਏ ਧਮਾਕੇ ਨੇ ਆਸ ਪਾਸ ਦੀਆਂ ਕਿੰਨੀਆਂ ਇਮਾਰਤਾਂ ਦਾ ਕਰਤਾ ਕੀ ਹਾਲ!

TeamGlobalPunjab
2 Min Read

ਅੰਮ੍ਰਿਤਸਰ : ਬਟਾਲਾ ਦੇ ਜਲੰਧਰ ਹੰਸਾਲੀ ਰੋਡ ‘ਤੇ ਸਥਿਤ ਇੱਕ ਪਟਾਕਾ ਫੈਕਟਰੀ ‘ਚ ਧਮਾਕੇ ਤੋਂ ਬਾਅਦ ਹੁਣ ਅੰਮ੍ਰਿਤਸਰ ਦੀ ਤਰਨ ਤਾਰਨ ਰੋਡ ‘ਤੇ ਇੱਕ ਫੈਕਟਰੀ ‘ਚ ਧਮਾਕਾ ਹੋਇਆ ਹੈ। ਇਸ ਦੌਰਾਨ ਭਾਵੇਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਹ ਧਮਾਕਾ ਇੰਨਾ ਜਬਰਦਸਤ ਸੀ ਕਿ ਫੈਕਟਰੀ ਦੀਆਂ ਕੰਧਾਂ ਮਲਵੇ ਵਿੱਚ ਤਬਦੀਲ ਹੋ ਗਈਆਂ ਅਤੇ ਇਸ ਦਾ ਨੁਕਸਾਨ ਆਸ ਪਾਸ ਦੀਆਂ ਇਮਾਰਤਾਂ ਨੂੰ ਵੀ ਪਹੁੰਚਿਆ ਹੈ। ਜਾਣਕਾਰੀ ਮੁਤਾਬਿਕ ਜਿਸ ਫੈਕਟਰੀ ‘ਚ ਧਮਾਕਾ ਹੋਇਆ ਉਹ ਪਿਛਲੇ 3 ਸਾਲ ਤੋਂ ਬੰਦ ਪਈ ਸੀ। ਅੱਜ ਦੁਪਿਹਰ 12 ਵਜੇ ਹੋਏ ਇਸ ਧਮਾਕੇ ਸਬੰਧੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਅਤੇ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ  ਤੁਰੰਤ ਇਲਾਕੇ ਨੂੰ ਸੀਲ ਕਰਦਿਆਂ ਸਭ ਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਇਸ ਹਾਦਸੇ ਵਿੱਚ ਕਿਸੇ ਦਾ ਕੋਈ ਜਾਨੀ ਨੁਕਸਾਨ ਜਾਂ ਕੋਈ ਜ਼ਖਮੀ ਤਾਂ ਨਹੀਂ ਹੋਇਆ।ਇਸ ਉਪਰੰਤ ਇਨ੍ਹਾਂ ਟੀਮਾਂ ਨੇ ਹਾਦਸੇ ਦੇ ਕਾਰਨਾਂ ਨੂੰ ਲੱਭਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ‘ਤੇ ਮੌਜੂਦ ਪੁਲਿਸ ਵਿਭਾਗ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਮੁੱਢਲੀ ਜਾਂਚ ਵਿੱਚ ਇਹੀ ਗੱਲ ਸਾਹਮਣੇ ਆਈ ਹੈ ਕਿ ਇਹ ਧਮਾਕਾ ਬੰਦ ਪਈ ਫੈਕਟਰੀ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਉਠੀਆਂ ਚਿੰਗਾੜੀਆਂ ਤੋਂ ਬਾਅਦ ਪੇਂਟ ਕਾਰਨ ਉੱਥੇ ਇਕੱਠੀ ਹੋਈ ਗੈਸ ਦੀ ਵਜ੍ਹਾ ਨਾਲ ਹੋਇਆ ਹੈ।

- Advertisement -

ਦੱਸ ਦਈਏ ਕਿ ਬੀਤੇ ਦਿਨੀਂ ਡਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਭਾਰਤ ਅੰਦਰ ਦਾਖਲ ਹੋਏ ਹਥਿਆਰ ਫੜੇ ਜਾਣ ਤੋਂ ਬਾਅਦ ਸੂਬੇ ‘ਚ ਵੱਖ ਵੱਖ ਥਾਵਾਂ ‘ਤੇ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। ਇਸ ਦੌਰਾਨ ਜਾਂਚ ਏਜੰਸੀਆਂ ਵੀ ਪੂਰੀ ਤਰ੍ਹਾਂ ਚੌਕਸ ਹਨ ਅਤੇ ਥਾਂ ਥਾਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ।

Share this Article
Leave a comment