ਭਾਰਤ ‘ਚ ਬੈਨ ਹੋਣ ਤੋਂ ਬਾਅਦ ਜਾਣੋ TikTok ਨੇ ਕੀ ਦਿੱਤੀ ਸਫਾਈ

TeamGlobalPunjab
2 Min Read

ਨਵੀਂ ਦਿੱਲੀ: ਮੋਦੀ ਸਰਕਾਰ ਨੇ ਦੇਸ਼ ਵਿੱਚ ਟਿਕਟਾਕ ਸਣੇ 59 ਐਪਸ ‘ਤੇ ਰੋਕ ਲਗਾ ਦਿੱਤੀ ਹੈ। ਸਰਕਾਰ ਨੇ ਰੱਖਿਆ, ਸੁਰੱਖਿਆ ਅਤੇ ਨਿੱਜਤਾ ਨੂੰ ਖ਼ਤਰਾ ਦੱਸਦੇ ਹੋਏ ਇਹ ਫੈਸਲਾ ਲਿਆ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਟਿਕਟਾਕ ਵੱਲੋਂ ਸਫਾਈ ਦਿੱਤੀ ਗਈ ਹੈ। ਉਸਨੇ ਕਿਹਾ ਹੈ ਕਿ ਕਿਸੇ ਵੀ ਯੂਜ਼ਰ ਦੀ ਜਾਣਕਾਰੀ ਦੂੱਜੇ ਦੇਸ਼, ਇੱਥੋਂ ਤੱਕ ਕਿ ਚੀਨ ਨੂੰ ਵੀ ਨਹੀਂ ਦਿੱਤੀ ਗਈ ਹੈ।

ਰਿਪੋਰਟਾਂ ਮੁਤਾਬਕ ਟਿਕਟਾਕ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸਰਕਾਰ ਦੇ ਆਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ, ਪਰ ਉਸ ਦੇ ਵੱਲੋਂ ਕਿਸੇ ਵੀ ਭਾਰਤੀ ਯੂਜ਼ਰ ਦੀ ਜਾਣਕਾਰੀ ਕਿਸੇ ਵੀ ਦੂੱਜੇ ਦੇਸ਼ ਦੇ ਨਾਲ ਸਾਂਝੀ ਨਹੀਂ ਕੀਤੀ ਗਈ ਹੈ, ਇੱਥੋਂ ਤੱਕ ਕਿ ਚੀਨ ਦੇ ਨਾਲ ਵੀ ਨਹੀਂ। ਮੋਦੀ ਸਰਕਾਰ ਨੇ ਬੀਤੇ ਦਿਨੀਂ ਹੀ ਟਿਕਟਾਕ ਸਣੇ 59 ਐਪ ‘ਤੇ ਰੋਕ ਲਗਾਈ ਹੈ। ਸਰਕਾਰ ਦੇ ਇਸ ਫੈਸਲੇ ਨੂੰ ਲੱਦਾਖ ਵਿੱਚ ਤਣਾਅ ਦੇ ਵਿੱਚ ਚੀਨ ਲਈ ਸਖਤ ਪ੍ਰਤੀਕਿਰਿਆ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ।

ਟਿਕਟਾਕ ਦੇ ਇੰਡੀਆ ਹੇਡ ਨਿਖਿਲ ਗਾਂਧੀ ਨੇ ਕਿਹਾ, ਭਾਰਤ ਸਰਕਾਰ ਨੇ 59 ਐਪ ਬਲਾਕ ਕਰਨ ਦਾ ਆਦੇਸ਼ ਦਿੱਤਾ ਹੈ, ਜਿਸ ਵਿੱਚ ਟਿਕਟਾਕ ਵੀ ਸ਼ਾਮਲ ਹੈ। ਅਸੀ ਇਸ ਆਦੇਸ਼ ਦਾ ਪਾਲਣ ਕਰਨ ਦੀ ਪ੍ਰਕਿਰਿਆ ਵਿੱਚ ਹਾਂ। ਸਾਨੂੰ ਸਰਕਾਰ ਨਾਲ ਸਬੰਧਤ ਵਿਭਾਗਾਂ ਵੱਲੋਂ ਬੁਲਾਇਆ ਗਿਆ ਸੀ ਅਤੇ ਸਫਾਈ ਦੇਣ ਦਾ ਮੌਕਾ ਦਿੱਤਾ ਗਿਆ ਸੀ। ਨਿਖਿਲ ਗਾਂਧੀ ਨੇ ਇਹ ਵੀ ਕਿਹਾ ਕਿ ਅਸੀ ਯੂਜ਼ਰ ਦੀ ਪ੍ਰਾਇਵੇਸੀ ਅਤੇ ਇੰਟੀਗਰੇਟੀ ਨੂੰ ਸਭ ਤੋਂ ਉੱਪਰ ਰੱਖਦੇ ਹਾਂ। ਹਾਲਾਂਕਿ, ਸਰਕਾਰ ਦਾ ਦਾਅਵਾ ਇਸ ਤੋਂ ਅਲੱਗ ਹੈ ਅਤੇ ਬਹੁਤ ਗੰਭੀਰ ਹੈ।

- Advertisement -

 

Share this Article
Leave a comment