12 ਸਾਲ ਬਾਅਦ ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਨੇ ਅਲੱਗ ਹੋਣ ਦਾ ਕੀਤਾ ਫੈਸਲਾ,ਨਜ਼ਦੀਕੀ ਦਾ ਦਾਅਵਾ-ਹੋਣ ਵਾਲਾ ਹੈ ਤਲਾਕ!

Rajneet Kaur
2 Min Read

ਨਿਊਜ਼ ਡੈਸਕ: ਸਾਨੀਆ ਮਿਰਜ਼ਾ ਦੇ ਵਿਆਹ ਨੂੰ ਲੈ ਕੇ ਜਿੰਨੀਆਂ ਚਰਚਾਵਾਂ ਦੁਨੀਆ ‘ਚ ਹੋਈਆਂ, ਹੁਣ ਓਨੀ ਹੀ ਚਰਚਾ ਉਨ੍ਹਾਂ ਦੇ ਤਲਾਕ ਨੂੰ ਲੈ ਕੇ ਹੋ ਰਹੀਆਂ ਹਨ। ਹਾਲਾਂਕਿ ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਨੇ ਇਸ ਬਾਰੇ ਅਜੇ ਤੱਕ ਕੁਝ ਨਹੀਂ ਕਿਹਾ ਹੈ ਪਰ ਖ਼ਬਰਾਂ ਆ ਰਹੀਆਂ ਹਨ ਕਿ ਦੋਵੇ ਜਲਦ ਤਲਾਕ ਦੇ ਸਕਦੇ ਹਨ। ਇਸ ਦੇ ਨਾਲ ਹੀ ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਅਧਿਕਾਰਤ ਤੌਰ ‘ਤੇ ਤਲਾਕ ਵੀ ਹੋ ਗਿਆ ਹੈ, ਜਿਸ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ।

ਅਝੇ ਤੱਕ ਇਸ ਦੀ ਜਾਣਕਾਰੀ ਹਾਸਿਲ ਨਹੀਂ ਹੋਈ ਕਿ ਦੋਵੇ ਅਲੱਗ ਕਿਉਂ ਹੋ ਰਹੇ ਹਨ। ਪਰ ਖਬਰ ਹੈ ਕਿ ਸ਼ੋਏਬ ਸਾਨੀਆ ਨੂੰ ਧੋਖਾ ਦੇ ਰਹੇ ਸਨ, ਜਿਸ ਦਾ ਪਤਾ ਹੁਣ ਸਾਨੀਆ ਨੂੰ ਵੀ ਲਗ ਗਿਆ ਹੈ। ਜਿਸ ਤੋਂ ਬਾਅਦ ਹੁਣ ਇਹ ਮਾਮਲਾ ਤਲਾਕ ਤੱਕ ਪਹੁੰਚ ਗਿਆ ਹੈ। ਹਾਲ ਹੀ ‘ਚ ਸਾਨੀਆ ਨੇ ਇੰਸਟਾਗ੍ਰਾਮ ‘ਤੇ ਕੁਝ ਅਜਿਹਾ ਪੋਸਟ ਕੀਤਾ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਆਪਣੀ ਨਿੱਜੀ ਜ਼ਿੰਦਗੀ ‘ਚ ਕਿਸੇ ਨਾ ਕਿਸੇ ਸਮੱਸਿਆ ਨਾਲ ਜੂਝ ਰਹੀ ਹੈ।

ਦਸ ਦਈਏ ਕਿ ਸਾਨੀਆ ਅਤੇ ਸ਼ੋਏਬ ਦਾ ਵਿਆਹ 12 ਅਪ੍ਰੈਲ 2010 ਨੂੰ ਹੋਇਆ ਸੀ। ਭਾਰਤ ਵਿੱਚ ਵਿਆਹ ਤੋਂ ਬਾਅਦ ਪਾਕਿਸਤਾਨ ਵਿੱਚ ਵਿਆਹ ਦੀ ਰਿਸੈਪਸ਼ਨ ਰੱਖੀ ਗਈ ਸੀ। ਦੋਵਾਂ ਵਿਚਾਲੇ ਸ਼ਾਨਦਾਰ ਬਾਂਡਿੰਗ ਦੇਖਣ ਨੂੰ ਮਿਲੀ ਹੈ ਪਰ ਹੁਣ ਅਚਾਨਕ ਤਲਾਕ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਹੈ। ਉਨ੍ਹਾਂ ਦੇ ਵਿਆਹ ਨੂੰ ਸਿਰਫ 12 ਸਾਲ ਹੋਏ ਹਨ ਅਤੇ ਰਿਸ਼ਤਾ ਟੁੱਟਣ ਦੀ ਕਗਾਰ ‘ਤੇ ਪਹੁੰਚ ਗਿਆ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment