ਇਟਲੀ ਦੇ ਮਿਲਾਨ ਸ਼ਹਿਰ ‘ਚ ਹੋਇਆ ਜ਼ਬਰਦਸਤ ਧਮਾਕਾ

Rajneet Kaur
2 Min Read

ਮਿਲਾਨ: ਇਟਲੀ ਦੇ ਮਿਲਾਨ ਸ਼ਹਿਰ ‘ਚ ਵੀਰਵਾਰ ਸਵੇਰੇ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਧਮਾਕੇ ਤੋਂ ਬਾਅਦ ਕਈ ਵਾਹਨ ਅੱਗ ਦੀ ਲਪੇਟ ‘ਚ ਆ ਗਏ।  ਮਿਲਾਨ ਸ਼ਹਿਰ ‘ਚ ਹੋਏ ਇਸ ਧਮਾਕੇ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਵਾਹਨਾਂ ਨੂੰ ਸੜਦੇ ਅਤੇ ਲੋਕਾਂ ਨੂੰ ਅੱਗ ਤੋਂ ਬਚਦੇ ਹੋਏ ਦੇਖਿਆ ਜਾ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ‘ਚ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ। ਇਸ ਹਾਦਸੇ ਤੋਂ ਬਾਅਦ ਸੜਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਅੱਗ ਬੁਝਾਉਣ ਦਾ ਕੰਮ ਵੀ ਚੱਲ ਰਿਹਾ ਹੈ। ਮਿਲਾਨ ਸ਼ਹਿਰ ਦੀ ਆਬਾਦੀ ਲਗਭਗ 13 ਮਿਲੀਅਨ ਹੈ ਜਦੋਂ ਕਿ ਸ਼ਹਿਰੀ ਖੇਤਰ 4,300,000 ਦੀ ਅੰਦਾਜ਼ਨ ਆਬਾਦੀ ਦੇ ਨਾਲ ਯੂਰਪੀਅਨ ਯੂਨੀਅਨ ਵਿੱਚ ਪੰਜਵਾਂ ਸਭ ਤੋਂ ਵੱਡਾ ਹੈ।

ਰਿਪੋਰਟ ਅਨੁਸਾਰ ਮਿਲਾਨ ਦੇ ਪੋਰਟਾ ਰੋਮਾਨਾ ਇਲਾਕੇ ‘ਚ ਇਕ ਵਾਹਨ ‘ਚ ਧਮਾਕਾ ਹੋਇਆ। ਇਸ ਤੋਂ ਬਾਅਦ ਕੁਝ ਵਾਹਨਾਂ ਅਤੇ ਮੋਪੇਡਾਂ ਨੂੰ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਸੰਭਵ ਹੈ ਕਿ ਆਕਸੀਜਨ ਟੈਂਕ ਨਾਲ ਭਰੇ ਟਰੱਕ ਕਾਰਨ ਧਮਾਕਾ ਹੋਇਆ ਹੋਵੇ।ਹੁਣ ਅੱਗ ਸੜਕ ‘ਤੇ ਸਥਿਤ ਅਪਾਰਟਮੈਂਟ ਅਤੇ ਫਾਰਮੇਸੀ ਵੱਲ ਵਧ ਰਹੀ ਹੈ। ਪੋਰਟਾ ਰੋਮਾਣਾ ਇਲਾਕੇ ‘ਚ ਫਾਇਰਫਾਈਟਰ ਪਹੁੰਚ ਗਏ ਹਨ। ਪੁਲਿਸ ਮੁਲਾਜ਼ਮਾਂ ਨੇ ਲੋਕਾਂ ਨੂੰ ਇਲਾਕੇ ਤੋਂ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਨੇੜਲੇ ਸਕੂਲ ਅਤੇ ਨਰਸਿੰਗ ਹੋਮ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਫੁਟੇਜ ‘ਚ ਦੇਖਿਆ ਜਾ ਰਿਹਾ ਹੈ ਕਿ ਲੋਕ ਸੜਕਾਂ ‘ਤੇ ਦੌੜ ਰਹੇ ਹਨ ਅਤੇ ਚਾਰੇ ਪਾਸੇ ਧੂੰਆਂ ਫੈਲ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment