ਨਵੀਂ ਦਿੱਲੀ : ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਆਈ ਇਕ ਔਰਤ ਨੇ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ ਤਾਲਿਬਾਨ ਨੇ ਲਾਸ਼ਾਂ ਨਾਲ ਵੀ ਜਬਰ ਜਨਾਹ ਕੀਤਾ।
ਔਰਤ, ਜਿਸ ਦੀ ਪਛਾਣ ਮੁਸਕਾਨ ਵਜੋਂ ਹੋਈ ਹੈ , ਨੇ ਦਸਿਆ ਕਿ ਉਹ ਅਫਗਾਨਿਸਤਾਨ ਵਿੱਚ ਪੁਲਿਸ ਫੋਰਸ ਵਿੱਚ ਕੰਮ ਕਰਦੀ ਸੀ ਅਤੇ ਤਾਲਿਬਾਨ ਦੇ ਡਰ ਕਾਰਨ ਭਾਰਤ ਆ ਗਈ । ਉਹ ਇਸ ਵੇਲੇ ਨਵੀਂ ਦਿੱਲੀ ਵਿੱਚ ਰਹਿ ਰਹੀ ਹੈ।ਲਾਸ਼ਾਂ ਨਾਲ ਬਲਾਤਕਾਰ ਕਰਨ ਦੇ ਅਭਿਆਸ ਨੂੰ ਨੇਕਰੋਫਲਿਆ ਕਿਹਾ ਜਾਂਦਾ ਹੈ ਉਸ ਨੇ ਖੁਲਾਸਾ ਕੀਤਾ ਕਿ ਤਾਲਿਬਾਨੀ ਜਾਂ ਤਾਂ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ ਹਨ ਜਾਂ ਗੋਲ਼ੀ ਮਾਰ ਦਿੰਦੇ ਹਨ। ਉਸ ਦੀ ਜਾਨ ਖ਼ਤਰੇ ‘ਚ ਸੀ ਜਿਸ ਦੇ ਨਤੀਜੇ ਵਜੋਂ ਉਸ ਨੂੰ ਆਪਣੀ ਨੌਕਰੀ ਛੱਡ ਕੇ ਦੇਸ਼ ਛੱਡਣਾ ਪਿਆ।
ਉਸਨੇ ਦਸਿਆ ਕਿ ਜਦੋਂ ਉਹ ਉੱਥੇ ਸੀ, ਉਨ੍ਹਾਂ ਨੂੰ ਕਈ ਚਿਤਾਵਨੀਆਂ ਦਿਤੀਆਂ ਗਈਆਂ, ਜੇ ਤੁਸੀਂ ਕੰਮ ‘ਤੇ ਜਾਂਦੇ ਹੋ ਤਾਂ ਤੁਸੀਂ ਖਤਰੇ ‘ਚ ਹੋ, ਤੁਹਾਡਾ ਪਰਿਵਾਰ ਖਤਰੇ ‘ਚ ਹੈ, ਇਕ ਚਿਤਾਵਨੀ ਤੋਂ ਬਾਅਦ ਉਹ ਹੋਰ ਚਿਤਾਵਨੀ ਨਹੀਂ ਦੇਣਗੇ। ਉਸ ਨੇ ਅੱਗੇ ਕਿਹਾ ਕਿ ਤਾਲਿਬਾਨੀ ਲਾਸ਼ਾਂ ਨਾਲ ਵੀ ਜਬਰ ਜਨਾਹਕਰਦੇ ਹਨ। ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਉਹ ਔਰਤ ਮਰ ਗਈ ਹੈ ਜਾਂ ਜ਼ਿੰਦਾ ਹੈ। ਕੀ ਤੁਸੀਂ ਇਸ ਦੀ ਕਲਪਨਾ ਕਰ ਸਕਦੇ ਹੋ?