ਓਡੀਸ਼ਾ ਸਰਕਾਰ ਨੇ ਇਤਿਹਾਸਕ ਸਥਾਨ ਮੰਗੂ ਮੱਟ ਨੂੰ ਢਾਹੁਣ ਦੀ ਕਾਰਵਾਈ ਕੀਤੀ ਸ਼ੁਰੂ

TeamGlobalPunjab
2 Min Read

ਭੁਵਨੇਸ਼ਵਰ: ਓਡੀਸ਼ਾ ਸੂਬੇ ਵਿੱਚ ਪੈਂਦੇ ਜਗਨਨਾਥ ਪੁਰੀ ‘ਚ ਸਥਿਤ ਸ੍ਰੀ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਮੰਗੂ ਮੱਟ ਨੂੰ ਓਡੀਸ਼ਾ ਸਰਕਾਰ ਵੱਲੋਂ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਤੇ ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਵਾਰ-ਵਾਰ ਕੀਤੀਆਂ ਅਪੀਲਾਂ ਨੂੰ ਰੱਦ ਕਰਦਿਆਂ ਓਡੀਸ਼ਾ ਸਰਕਾਰ ਨੇ ਇਸ ਇਤਿਹਾਸਕ ਅਸਥਾਨ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇੱਕ ਨਿੱਜੀ ਅਖਬਾਰ ‘ਚ ਛਪੀ ਰਿਪੋਰਟ ਦੇ ਮੁਤਾਬਕ ਮੰਗੂ ਮੱਟ ਦੇ ਨਾਲ ਸਥਿਤ ਇਮਾਰਤ ਨੂੰ ਢਾਹ ਦਿੱਤਾ ਗਿਆ ਹੈ, ਜਦਕਿ ਮੰਗੂ ਮੱਟ ਦਾ ਮੁੱਖ ਢਾਂਚਾ ਹਾਲੇ ਸਹੀ ਸਲਾਮਤ ਹੈ।

ਢਾਹਿਆ ਗਿਆ ਹਿੱਸਾ ਮੰਗੂ ਅਤੇ ਇਮਰ ਮੱਟਾਂ ਵਿਚਕਾਰ ਸਥਿਤ ਹੈ। ਜ਼ਿਲ੍ਹਾ ਕਲੈਕਟਰ ਬਲਵੰਤ ਸਿੰਘ (ਪੁਰੀ) ਨੇ ਕਿਹਾ, “ਅਸੀਂ ਜਗਨਨਾਥ ਮੰਦਰ ਦੀ ਜ਼ਮੀਨ ‘ਤੇ ਬਣੇ ਅਣਅਧਿਕਾਰਤ ਢਾਂਚੇ ਨੂੰ ਢਾਹਿਆ ਹੈ।”

ਉੱਥੇ ਹੀ ਪੁਰੀ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਬਿਨੈ ਕੁਮਾਰ ਦਾਸ਼ ਨੇ ਕਿਹਾ ਕਿ ਸਾਨੂੰ ਮੰਗੂ ਮੱਟ ਖਾਲੀ ਕਰਵਾਉਣ ਦੀ ਆਗਿਆ ਮਿਲ ਗਈ ਹੈ ਤੇ ਸੇਵਾਦਾਰਾਂ ਨੂੰ ਥਾਂ ਖਾਲੀ ਕਰਨ ਲਈ ਕਿਹਾ ਗਿਆ ਹੈ।

- Advertisement -

ਇਸ ਇਤਿਹਾਸਕ ਸਥਾਨ ‘ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਚਰਨ ਪਾਏ ਸਨ। ਇਸ ਸਥਾਨ ‘ਤੇ ਹੀ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਦੀ ਸੱਚੀ ਆਰਤੀ ਦਾ ਸ਼ਬਦ, “ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ” ਉਚਾਰਿਆ ਸੀ। ਇਸ ਸਥਾਨ ਨੂੰ ਸਦੀਆਂ ਤੱਕ ਸੰਭਾਲਿਆ ਗਿਆ ਪਰ ਹੁਣ ਵਿਕਾਸ ਦੇ ਨਾਂ ‘ਤੇ ਇਸ ਸਥਾਨ ਨੂੰ ਢਾਹਿਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੰਬਰ ਮਹੀਨੇ ‘ਚ ਓਡੀਸ਼ਾ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੰਗੂ ਮੱਟ ਢਾਹੁਣ ਬਾਰੇ ਉਨ੍ਹਾਂ ਦੀ ਸਰਕਾਰ ਦੇ ਫੈਸਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਸੀ। ਕੈਪਟਨ ਨੇ ਮੱਟ ਢਾਹੁਣ ਦੇ ਕਦਮ ਨੂੰ ਮੰਦਭਾਗਾ ਦੱਸਦਿਆਂ ਕਿਹਾ ਸੀ ਕਿ ਸਿੱਖ ਭਾਈਚਾਰੇ ਲਈ ਸਦੀਆਂ ਪੁਰਾਣੀ ਮਹੱਤਤਾ ਹੈ ਕਿਉਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਪਵਿੱਤਰ ਮੰਦਰ ਗਏ ਸਨ।

Share this Article
Leave a comment