ਜਲਦ ਲਾਂਚ ਹੋ ਰਹੀ ਹੈ Flying Car, ਫਿਰ ਚਾਹੇ ਸੜ੍ਹਕ ‘ਤੇ ਚਲਾਓ ਜਾਂ ਹਵਾ ‘ਚ ਉਡਾਓ

TeamGlobalPunjab
2 Min Read

ਹੁਣ ਜਲਦ ਹੀ ਟਰੈਫਿਕ ਦਾ ਝੰਜਟਾਂ ਤੋਂ ਨਿਜਾਤ ਮਿਲਣ ਵਾਲੀ ਹੈ ਕਿਉਂਕਿ ਬਾਜ਼ਾਰ ‘ਚ ਜਲਦ ਹੀ ਅਜਿਹੀ ਕਾਰ ਆਉਣ ਵਾਲੀ ਹੈ ਜੋ ਸਿਰਫ ਸੜ੍ਹਕਾਂ ‘ਤੇ ਹੀ  ਨਹੀਂ, ਸਗੋਂ ਆਸਮਾਨ ‘ਚ ਵੀ ਉੱਡੇਗੀ। ਰਿਪੋਰਟਾਂ ਅਨੁਸਾਰ ਆਸਮਾਨ ‘ਚ ਉੱਡਦੀ ਕਾਰ ਦਾ ਸੁਪਨਾ ਅਗਲੇ ਸਾਲ 2020 ‘ਚ ਪੂਰਾ ਹੋਣ ਜਾ ਰਿਹਾ ਹੈ।

ਦੋ ਸੀਟ ਵਾਲੀ ਇਹ ਕਾਰ ਸਾਲ 2017 ‘ਚ ਸ਼ੋਕੇਸ ਕੀਤੀ ਗਈ ਸੀ ਇਸਨੂੰ ਸਲੋਵਾਕਿਆ ਦੀ ਕੰਪਨੀ ਐਰੋਮੋਬਿਲ ਨੇ ਤਿਆਰ ਕੀਤਾ। ਹਾਲਾਂਕਿ, ਕਾਰ ਦੀ ਕੀਮਤ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਕਾਰ ਵਿੱਚ ਇੱਕ ਅਲਟਰਾਲਾਈਟ ਅਤੇ ਸਪੋਰਟਸ ਕਾਰ, ਦੋਵਾਂ ਦੀਆਂ ਖੂਬੀਆਂ ਇਕੱਠੀਆਂ ਹੋਣਗੀਆਂ।

ਇਹ ਕਾਰ ਸਿਰਫ ਇੱਕ ਵਾਰ ਪਟਰੋਲ ਟੈਂਕ ਫੁੱਲ ਕਰਵਾ ਕੇ 430 ਮੀਲ ਦਾ ਸਫਰ ਤੈਅ ਕਰ ਸਕੇਗੀ। ਸੜ੍ਹਕ ‘ਤੇ ਇਹ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇਗੀ ਜਦਕਿ ਆਸਾਮਾਨ ‘ਚ ਇਸਦੀ ਰਫਤਾਰ ਵਧਕੇ 200 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ। ਹਵਾ ‘ਚ ਉੱਡਦੇ ਸਮੇਂ ਇਸਦੇ ਦੋ ਵਿੰਗਸ ਫੈਲੇ ਰਹਿਣਗੇ ਤੇ ਸੜ੍ਹਕ ‘ਤੇ ਫੋਲਡ ਹੋ ਜਾਣਗੇ।

ਕੰਪਨੀ ਨੇ ਇਸ ਵਾਰੇ ਜਾਣਕਾਰੀ ਦਿੰਦੇ ਦੱਸਿਆਂ ਕਿ ਇਸਨੂੰ ਲੈਂਡ ਕਰਨ ਲਈ 150 ਫੁੱਟ ਘਾਹ ਵਾਲੀ ਜ਼ਮੀਨ ਚਾਹੀਦੀ ਹੈ ਤੇ ਉਡਾਣ ਭਰਨ ਲਈ 750 ਫੁੱਟ ਖਾਲੀ ਰੋਡ। ਕੰਪਨੀ ਦੇ ਕੋ- ਫਾਉਂਡਰ ਅਤੇ ਸੀਈਓ ਜੁਰਾਜ ਵੈਕੂਲਿਕ ਮੁਤਾਬਕ ਸਾਲ 2020 ‘ਚ ਇਸ ਕਾਰ ਨੂੰ ਅਧਿਕਾਰਤ ਤੌਰ ਤੇ ਲਾਂਚ ਕੀਤਾ ਜਾ ਸਕਦਾ ਹੈ।

ਕਿਤੇ ਵੀ ਉਤਾਰ ਸਕੋਗੇ ਸਵਾਰੀ

ਵੈਕੂਲਿਕ ਨੇ ਕਿਹਾ ਕਿ ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਉਡਾਣਾਂ ਭਰਨ ਜਾਂ ਉਤਾਰਨ ਲਈ ਇਸ ਨੂੰ ਕਿਸੇ ਹਵਾਈ ਅੱਡੇ ਦੀ ਜ਼ਰੂਰਤ ਨਹੀਂ ਹੋਵੇਗੀ ਇਹ ਕਿਸੇ ਦੇ ਦਰਵਾਜ਼ੇ ਦੇ ਅੱਗੇ ਵੀ ਸਵਾਰੀ ਨੂੰ ਉਤਾਰ ਸਕਦੀ ਹੈ। ਬਾਜ਼ਾਰ ਵਿੱਚ ਕਾਰ ਦੇ ਆਉਣ ਤੋਂ ਬਾਅਦ ਆਵਾਜਾਈ ਆਸਾਨ ਹੋ ਜਾਵੇਗੀ ਤੇ ਭਾਰੀ ਟਰੈਫਿਕ ਤੋਂ ਵੀ ਛੁਟਕਾਰਾ ਮਿਲੇਗਾ।

[alg_back_button]

Share this Article
Leave a comment