BIG NEWS : ਪੂਰੇ ਦੇਸ਼ ‘ਚ ਟੀਕਾਕਰਨ ਮੁਹਿੰਮਾਂ ਨੂੰ 2-3 ਮਹੀਨਿਆਂ ‘ਚ ਪੂਰਾ ਕਰਨਾ ਸੰਭਵ ਨਹੀਂ : ਅਦਾਰ ਪੂਨਾਵਾਲਾ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ਇਸ ਸਮੇਂ ਕੋਰੋਨਾ ਵੈਕਸੀਨ ਦੀ ਘਾਟ ਨਾਲ ਜੂਝ ਰਿਹਾ ਹੈ, ਇਸ ਵਿਚਾਲੇ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਨੇ ਇੱਕ ਬਿਆਨ ਜਾਰੀ ਕਰਦਿਆਂ ਵੈਕਸੀਨ ਦੇ ਨਿਰਯਾਤ ਸੰਬਧੀ ਸਫ਼ਾਈ ਦਿੱਤੀ ਹੈ।

ਕੰਪਨੀ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਦੇਸ਼ ਅੰਦਰ ਕੋਰੋਨਾ ਦੇ ਮਾਮਲੇ ਬਿਲਕੁਲ ਘੱਟ ਸਨ ਅਤੇ ਹੋਰ ਦੇਸ਼ਾਂ ਵਿੱਚ ਕੋਰੋਨਾ ਸੰਕਟ ਛਾਇਆ ਹੋਇਆ ਸੀ। ਉਸ ਸਮੇਂ ਸਾਡੇ ਕੋਲ ਵੈਕਸੀਨ ਦਾ ਵੱਡਾ ਸਟਾਕ ਸੀ, ਅਜਿਹੇ ਸਮੇਂ ਸਾਡੀ ਸਰਕਾਰ ਨੇ ਕਰੋਨਾ ਸੰਕਟ ਨਾਲ ਜੂਝ ਰਹੇ ਦੇਸ਼ਾਂ ਦੀ ਸਹਾਇਤਾ ਕੀਤੀ, ਇਹੀ ਦੇਸ਼ ਹੁਣ ਭਾਰਤ ਦੀ ਮਦਦ ਲਈ ਅੱਗੇ ਆ ਰਹੇ ਹਨ।

 

ਕੰਪਨੀ ਦਾ ਕਹਿਣਾ ਹੈ ਕਿ ਪੂਰੀ ਦੁਨੀਆ ਦੀ ਆਬਾਦੀ ਨੂੰ ਟੀਕਾ ਲਗਵਾਉਣ ਵਿਚ 2-3 ਸਾਲ ਲੱਗਣਗੇ।

- Advertisement -

ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿੱਚ ਕੰਪਨੀ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਭਾਰਤ ਬਾਰੇ ਆਪਣੀ ਰਾਏ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਦੇ ਦੋ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਵਿਚੋਂ ਹਾਂ। ਇੰਨੀ ਵੱਡੀ ਆਬਾਦੀ ਲਈ ਟੀਕਾਕਰਨ ਮੁਹਿੰਮਾਂ 2-3 ਮਹੀਨਿਆਂ ਵਿੱਚ ਪੂਰੀਆਂ ਨਹੀਂ ਹੋ ਸਕਦੀਆਂ। ਇਸ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਹਨ ।

ਪੂਨਾਵਾਲਾ ਨੇ ਇੱਕ ਤਰ੍ਹਾਂ ਨਾਲ ਸਫ਼ਾਈ ਦਿੱਤੀ ਹੈ, ਉਨ੍ਹਾਂ ਕਿਹਾ ਕਿ ਕੰਪਨੀ ਨੇ ਭਾਰਤ ਦੇ ਲੋਕਾਂ ਦੀ ਕੀਮਤ ‘ਤੇ ਇਸ ਟੀਕੇ ਦਾ ਨਿਰਯਾਤ ਨਹੀਂ ਕੀਤਾ ਹੈ।

- Advertisement -

ਆਖਰ ਵਿੱਚ ਪੂਨਾਵਾਲਾ ਨੇ ਲਿਖਿਆ ਹੈ ਕਿ ਦੇਸ਼ ਦੇ ਲੋਕਾਂ ਅਤੇ ਮਨੁੱਖਤਾ ਦੀ ਸੇਵਾ ਕਰਨ ਲਈ ਅਸੀਂ ਸਰਕਾਰ ਦੇ ਨਾਲ ਹਾਂ, ਅਸੀਂ ਵੈਕਸੀਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ । ਉਨ੍ਹਾਂ ਲਿਖਿਆ ਕਿ ਕਰੋਨਾ ਮਹਾਮਾਰੀ ਨੂੰ ਹਰਾਉਣ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਪਵੇਗਾ।

ਦੱਸ ਦਈਏ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ SII ਦੇ ਸੀ.ਈ.ਓ. ਅਦਾਰ ਪੂਨਾਵਾਲਾ ਇਸ ਸਮੇਂ ਦੇੇੇਸ਼ ਤੋਂ ਬਾਹਰ ਹਨ। ਉਹ ਇਸ ਸਮੇਂ ਲੰਦਨ ‘ਚ ਹਨ। ਵੈਕਸੀਨ ਦੀ ਸਪਲਾਈ ਲਈ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਕਈ ਸਿਆਸੀ ਆਗੂਆਂ ਵੱਲੋਂ ਧਮਾਕਾਏ ਜਾਣ ਕਾਰਨ ਉਹ ਪਰਿਵਾਰ ਸਮੇਤ ਵਿਦੇਸ਼ ਜਾ ਚੁੱਕੇ ਹਨ ਅਤੇ ਵਿਦੇਸ਼ ਤੋਂ ਹੀ ਵੈਕਸੀਨ ਨਿਰਮਾਣ ਅਤੇ ਸਪਲਾਈ ਦਾ ਕੰਮ ਵੇਖ ਰਹੇ ਹਨ।

Share this Article
Leave a comment