ਅਦਾਕਾਰਾ ਜ਼ਰੀਨ ਖਾਨ ‘ਤੇ ਟੁੱਟਿਆ ਦੁੱਖਾਂ ਦਾ ਪਹਾੜ! ਮਾਂ ਦਾ ਹੋਇਆ ਦੇਹਾਂਤ

Global Team
2 Min Read

ਮੁੰਬਈ : ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਨ੍ਹਾਂ ਦੀ ਮਾਂ ਪਰਵੀਨ ਖ਼ਾਨ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਅਦਾਕਾਰਾ ਲਈ ਇਹ ਸਮਾਂ ਬਹੁਤ ਮੁਸ਼ਕਲ ਭਰਿਆ ਹੈ। ਅਦਾਕਾਰਾ ਨੇ ਮਹਿਜ਼ ਦੋ ਦਿਨਾਂ ਦੇ ਅੰਦਰ ਹੀ ਆਪਣੇ ਬੇਹੱਦ ਕਰੀਬੀ ਦੋ ਲੋਕਾਂ ਨੂੰ ਖੋ ਦਿੱਤਾ ਹੈ, ਜਿਸ ਕਾਰਨ ਉਹ ਡੂੰਘੇ ਸਦਮੇ ਵਿੱਚ ਹਨ।

ਜ਼ਰੀਨ ਖ਼ਾਨ ਦੀ ਮਾਂ ਪਰਵੀਨ ਖ਼ਾਨ ਦਾ 8 ਅਪ੍ਰੈਲ ਦੀ ਸਵੇਰ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮਾਂ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੀ ਸੀ। ਇਸ ਦੁਖਦਾਈ ਖ਼ਬਰ ਦੀ ਜਾਣਕਾਰੀ ਅਦਾਕਾਰਾ ਦੇ ਮੈਨੇਜਰ ਪੀਯੂਸ਼ ਜੈਨ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਪੋਸਟ ਵਿੱਚ ਦੱਸਿਆ ਗਿਆ ਕਿ ਪਰਵੀਨ ਖ਼ਾਨ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ।

ਪਰਵੀਨ ਖ਼ਾਨ ਦਾ ਅੰਤਿਮ ਸਸਕਾਰ ਮੁੰਬਈ ਦੇ ਵਰਸੋਵਾ ਮੁਸਲਿਮ ਕਬਰਸਤਾਨ ਵਿੱਚ ਕੀਤਾ ਗਿਆ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਅਤੇ ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਇਸ ਤੋਂ ਪਹਿਲਾਂ 7 ਅਪ੍ਰੈਲ ਨੂੰ ਜ਼ਰੀਨ ਖ਼ਾਨ ਨੇ ਆਪਣੀ ਪਾਲਤੂ ਬਿੱਲੀ ‘ਰੈਮਬੋ’ ਨੂੰ ਵੀ ਖੋ ਦਿੱਤਾ ਸੀ। ਅਦਾਕਾਰਾ ਨੇ ਖ਼ੁਦ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ। ਲਗਾਤਾਰ ਦੋ ਦਿਨਾਂ ਵਿੱਚ ਘਰ ਦੇ ਦੋ ਜੀਆਂ ਨੂੰ ਖੋ ਦੇਣ ਕਾਰਨ ਅਦਾਕਾਰਾ ਸਦਮੇ ਵਿੱਚ ਹਨ। ਉਹ ਭਾਵਨਾਤਮਕ ਤੌਰ ‘ਤੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ।

ਦੱਸ ਦਈਏ ਕਿ ਜ਼ਰੀਨ ਖ਼ਾਨ ਨੇ ਸ਼ਾਰਟ ਡਰਾਮਾ ‘ਫਿਰ ਸੇ ਰੀਸਟਾਰਟ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਲਮਾਨ ਖ਼ਾਨ ਦੇ ਨਾਲ 2010 ਵਿੱਚ ਫ਼ਿਲਮ ‘ਵੀਰ’ ਰਾਹੀਂ ਬਤੌਰ ਲੀਡ ਅਦਾਕਾਰਾ ਡੈਬਿਊ ਕੀਤਾ। ਇਸ ਤੋਂ ਬਾਅਦ ਜ਼ਰੀਨ ਖ਼ਾਨ ਬਾਲੀਵੁੱਡ ਵਿੱਚ ‘ਹਾਊਸਫੁੱਲ 2’, ‘ਅਕਸਰ 2’ ਅਤੇ ‘ਹੇਟ ਸਟੋਰੀ 3’ ਵਰਗੀਆਂ ਫ਼ਿਲਮਾਂ ਵਿੱਚ ਵੀ ਨਜ਼ਰ ਆਈ।

Share This Article
Leave a Comment