ਰਾਹੁਲ ਨੇ ਅਮਰੀਕਾ ‘ਚ ਓਡੀਸ਼ਾ ਰੇਲ ਹਾਦਸੇ ‘ਤੇ ਭਾਜਪਾ ਨੂੰ ਲਿਆ ਨਿਸ਼ਾਨੇ ‘ਤੇ

Rajneet Kaur
3 Min Read

ਨਿਊਜ਼ ਡੈਸਕ:  ਰਾਹੁਣ ਗਾਂਧੀ ਅਮਰੀਕਾ ਦੌਏ ‘ਤੇ ਹਨ। ਅਮਰੀਕਾ ਵਿੱਚ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਕਦੇ ਵੀ ਭਵਿੱਖ ਦੀ ਗੱਲ ਨਹੀਂ ਕਰਦੇ ਅਤੇ ਅਤੀਤ ਦੀਆਂ ਅਸਫਲਤਾਵਾਂ ਲਈ ਹਮੇਸ਼ਾ ਕਿਸੇ ਨਾ ਕਿਸੇ ਨੂੰ ਦੋਸ਼ੀ ਠਹਿਰਾਉਂਦੇ ਹਨ। ਦਸ ਦਈਏ ਕਿ ਨਿਊਯਾਰਕ ਦੇ ਜੈਵਿਟਸ ਸੈਂਟਰ ‘ਚ ਆਯੋਜਿਤ ਪ੍ਰੋਗਰਾਮ ‘ਚ ਮੌਜੂਦ ਲੋਕਾਂ ਨੇ ਓਡੀਸ਼ਾ ਰੇਲ ਹਾਦਸੇ ‘ਚ ਜਾਨ ਗਵਾਉਣ ਵਾਲੇ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ 60 ਸੈਕਿੰਡ ਦਾ ਮੌਨ ਵੀ ਰੱਖਿਆ।

ਜ਼ਿਕਰਯੋਗ ਹੈ ਕਿ ਓਡੀਸ਼ਾ ‘ਚ ਰੇਲ ਹਾਦਸੇ ‘ਚ ਘੱਟੋ-ਘੱਟ 280 ਲੋਕਾਂ ਦੀ ਮੌਤ ਹੋ ਚੁੱਕੀ ਹੈ। ਘਟਨਾ ਤੋਂ ਬਾਅਦ ਰੇਲਵੇ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਕੁਝ ਲੋਕ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਅਸਤੀਫੇ ਦੀ ਵੀ ਮੰਗ ਕਰ ਰਹੇ ਹਨ। ਕਾਂਗਰਸ ਮੰਤਰੀ ਦਾ ਨਾਂ ਲਏ ਬਿਨਾਂ ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਕਾਂਗਰਸ ਦੇ ਰਾਜ ਦੌਰਾਨ ਰੇਲ ਹਾਦਸਾ ਹੋਇਆ ਸੀ। ਉਸ ਸਮੇਂ ਕਾਂਗਰਸ ਨੇ ਇਹ ਨਹੀਂ ਕਿਹਾ ਸੀ ਕਿ ਰੇਲ ਹਾਦਸਾ ਅੰਗਰੇਜ਼ਾਂ ਦੀ ਗਲਤੀ ਕਾਰਨ ਹੋਇਆ ਹੈ। ਕਾਂਗਰਸ ਮੰਤਰੀ ਨੇ ਕਿਹਾ ਸੀ, ਇਹ ਮੇਰੀ ਜ਼ਿੰਮੇਵਾਰੀ ਹੈ ਅਤੇ ਮੈਂ ਅਸਤੀਫਾ ਦੇ ਰਿਹਾ ਹਾਂ। ਇਹ ਸਾਡੇ ਦੇਸ਼ ਦੀ ਸਮੱਸਿਆ ਹੈ, ਅਸੀਂ ਬਹਾਨੇ ਬਣਾਉਂਦੇ ਹਾਂ, ਅਸੀਂ ਸੱਚ ਨੂੰ ਸਵੀਕਾਰ ਨਹੀਂ ਕਰਦੇ ਅਤੇ ਇਸਦਾ ਸਾਹਮਣਾ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਭਾਜਪਾ ਅਤੇ RSS   ਦੂਰਅੰਦੇਸ਼ੀ ਨਹੀਂ ਹਨ। ਰਾਹੁਲ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੀ ਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਹ ਪਿੱਛੇ (ਸ਼ੀਸ਼ੇ ਵਿੱਚ) ਦੇਖ ਕੇ ਗੱਡੀ ਚਲਾ ਰਹੇ ਹਨ।

ਇਸ ਲਈ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਕਾਰ ਕਿਉਂ ਹਿੱਲ ਰਹੀ ਹੈ ਅਤੇ ਅੱਗੇ ਕਿਉਂ ਨਹੀਂ ਵਧ ਰਹੀ। ਭਾਜਪਾ ਅਤੇ ਆਰਐਸਐਸ ਦਾ ਵੀ ਇਹੀ ਹਾਲ ਹੈ। ਤੁਸੀਂ ਮੰਤਰੀਆਂ ਦੀ ਸੁਣੋ, ਪ੍ਰਧਾਨ ਮੰਤਰੀ ਦੀ ਸੁਣੋ। ਤੁਸੀਂ ਉਨ੍ਹਾਂ ਨੂੰ ਕਦੇ ਵੀ ਭਵਿੱਖ ਬਾਰੇ ਗੱਲ ਕਰਦੇ ਨਹੀਂ ਪਾਓਗੇ। ਉਹ ਸਿਰਫ ਅਤੀਤ ਦੀਆਂ ਗੱਲਾਂ ਕਰਦੇ ਹਨ। ਕਾਂਗਰਸ ਨੇਤਾ ਨੇ ਕਿਹਾ ਕਿ ਭਾਰਤ ਵਿੱਚ ਦੋ ਵਿਚਾਰਧਾਰਾਵਾਂ ਵਿਚਕਾਰ ਲੜਾਈ ਹੈ- ਇੱਕ ਜਿਸ ਵਿੱਚ ਕਾਂਗਰਸ ਵਿਸ਼ਵਾਸ ਕਰਦੀ ਹੈ ਅਤੇ ਦੂਜੀ ਜਿਸ ਵਿੱਚ ਭਾਜਪਾ ਅਤੇ ਆਰਐਸਐਸ ਵਿਸ਼ਵਾਸ ਕਰਦੇ ਹਨ।ਰਾਹੁਲ ਨੇ ਕਿਹਾ, ਇਸ ਨੂੰ ਸਮਝਾਉਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਤੁਹਾਡੇ ਇੱਕ ਪਾਸੇ ਮਹਾਤਮਾ ਗਾਂਧੀ ਅਤੇ ਦੂਜੇ ਪਾਸੇ ਨਾਥੂਰਾਮ ਗੋਡਸੇ ਹਨ। ਉਨ੍ਹਾਂ ਅਮਰੀਕਾ ਵਿੱਚ ਰਹਿ ਰਹੇ ਭਾਰਤੀ-ਅਮਰੀਕੀ ਭਾਈਚਾਰੇ ਦੀ ਵੀ ਸ਼ਲਾਘਾ ਕੀਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment